ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੋਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਇਨਾਮ ਵੱਡੇ ਗਏ।ਇਸ ਮੋਕੇ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਫਿਲੌਰ ਆਪ ਪਾਰਟੀ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਪ੍ਰਦੀਪ ਦੁੱਗਲ ਵੱਲੋ ਸ਼ਿਰਕਤ ਕੀਤੀ। ਹਰਦੀਪ ਸਿੰਘ ਗਰੇਵਾਲ ਚੀਫ ਮੈਨੇਜਰ S.B.I. BANK GOARAYA ,D.M.ਸਪੋਰਟਸ ਇਕਬਾਲ ਸਿੰਘ ਰੰਧਾਵਾ, D.M. MATH ਜਸਵਿੰਦਰ ਸਿੰਘ ਭੰਮਰਾ, ਰੋਟਰੀ ਕਲੱਬ ਦੇ ਪ੍ਰਧਾਨ ਵਿਮਲ ਜੈਨ ਅਤੇ ਬਾਕੀ ਮੈਂਬਰ ਵਿਸ਼ੇਸ਼ ਤੋਰ ਤੇ ਪਹੁੰਚੇ ।ਇਸ ਮੋਕੋ ਪੜ੍ਹਾਈ, ਸਪੋਰਟਸ ਅਤੇ ਹੋਰ ਸਾਇੰਸ ਐਕਟਿਵੀਟੀ ਚੋ ਪਹਿਲੀ, ਦੁਸਰੀ ਅਤੇ ਤੀਸਰੀ ਪੁਜੀਸ਼ਨ ਤੇ ਆਏ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਟੇਜ ਸੰਚਾਲਨ ਦੀ ਭੁਮਿਕਾ ਜਿਲਾ ਜਲੰਧਰ ਸਾਇੰਸ ਮੈਂਟਰ ਜਲੰਧਰ ਹਰਜੀਤ ਬਾਵਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੋਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਸਬ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਇਸ ਸਕੂਲ ਦੇ 8ਵੀਂ ਕਲਾਸ ਦੇ ਵਿਦਿਆਰਥੀ ਰੋਨਿਤ ਕੁਮਾਰ ਨੇ ਜੋ ਏਸ਼ੀਆ ਰਿਕਾਰਡ ਬਣਾਇਆ ਹੈ ਉਸ ਨੂੰ ਵਧਾਈਆਂ ਦਿਤੀਆਂ। ਅਤੇ ਸਕੂਲ ਦੀਆਂ ਉਪਲਬਧੀਆ ਬਾਰੇ ਬੋਲਦਿਆਂ ਕਿਹਾ ਕਿ ਇਹ ਸਕੂਲ ਗੁਰਾਇਆ ਦਾ ਸਬ ਤੋਂ ਵਧੀਆ ਸਕੂਲ ਹੈ।ਜਿਸ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਰਹੇ ਹਨ।ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਕੂਲਾਂ ਨੂੰ ਹੋਰ ਵੀ ਵਧੀਆ ਬਣਾਓਣ ਦਾ ਜੋ ਵਾਅਦਾ ਕੀਤਾ ਹੈ ਉਹ ਇਸ ਸਕੂਲ ਨੂੰ ਸਬ ਤੋ ਵਧੀਆ ਬਣਾਉਣਗੇ। ਇਸ ਮੋਕੇ ਸਕੂਲ ਪ੍ਰਿੰਸੀਪਲ ਸਤਵਿੰਦਰ ਪਾਲ ਸਿੰਘ ਨੇ ਆਏ ਸਭ ਮਹਿਮਾਨਾਂ ਨੂੰ ਸਨਮਾਨਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੋਕੇ ਮਨੀਸ਼ ਕੁਮਾਰ, B.M. ਸਾਇੰਸ, ਜਸਵੀਰ ਸਿੰਘ ਰਾਜੂ,ਵਾਇਸ ਪ੍ਰਿੰਸੀਪਲ ਮੈਡਮ ਅਲਕਾ,ਕਪਿਲੇਸ਼ ਜੇਠੀ, ਪਰਮਜੀਤ ਗਿੱਲ, ਮੈਡਮ ਸਵਿਤਾ, ਨਰਿੰਦਰ ਕੌਰ,ਨੀਲਮ,ਮੋਨਿਕਾ, ਜਸਵੀਰ ਕੋਰ,ਕੁਲਦੀਪ ਕੌਰ, ਗੀਤਾਂਜਲੀ, ਜਤਿੰਦਰ ਕੁਮਾਰ, ਸੁਖਵਿੰਦਰ ਸਿੰਘ, ਨਿਰਪਾਲ ਸਿੰਘ, ਖੁਸ਼ਕਰਨ ਸਿੰਘ, ਤੋਂ ਇਲਾਵਾ ਸਮੁਹ ਸਕੂਲ ਸਟਾਫ ਹਾਜਰ ਸਨ।