ਅਮਰਜੀਤ ਕੌਰ ਦੀ ਮੌਤ ਦਾ ਮਾਮਲਾ ਭੋਗਪੁਰ ਥਾਣੇ ਵਿਚ ਦਰਜ।
ਭੋਗਪੁਰ 17 ਅਪਰੈਲ ( ਪੀ ਸੀ ਰਾਓਤ ਰਾਜਪੂਤ ) ਭੋਗਪੁਰ ਦੇ ਠਾਣਾ ਪਿੰਡ ਪਤਿਆਲਾਂ ਦੀ ਅਮਰਜੀਤ ਕੌਰ ਸਪੁੱਤਰੀ ਰਜਿੰਦਰ ਸਿੰਘ, ਪਤਨੀ ਸ਼ਮਸ਼ੇਰ ਸਿੰਘ ਚਮਕ ਦੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ, ਕੇਸ ਦੀ ਜਾਂਚ ਕਰ ਰਹੇ ਸ੍ਰੀ ਗੁਰਨਾਮ ਸਿੰਘ ਏਐਸ ਆਈ ਨੇ ਦੱਸਿਆ ਕੇ ਅਮਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਚਮਕ ਪਿੰਡ ਪਤਿਆਲਾ ਜਿਸ ਦੇ ਪੇਕੇ ਟਾਂਡਾ ਰਾਮ ਸਹਾਏ ਹਨ, ਓਨਾ ਕਿਹਾ ਅਮਰਜੀਤ ਕੌਰ ਦੀ ਮੌਤ ਉਨ੍ਹਾਂ ਦੇ ਪੇਕਿਆਂ ਦੇ ਬਿਆਨਾਂ ਤਹਿਤ ਅਤੇ ਅਮਰਜੀਤ ਕੌਰ ਦੇ ਪਏ ਹੋਏ ਗਲੇ ਦੇ ਨਿਸ਼ਾਨਾ ਤੇ ਤਿੰਨ ਜਣਿਆਂ ਤੇ ਧਾਰਾ 306 ਦਾ ਮਾਮਲਾ ਦਰਜ ਕੀਤਾ ਗਿਆ ਹੈ, ਗੁਰਨਾਮ ਸਿੰਘ ਏਐਸਆਈ ਨੇ ਕਿਹਾ ਕਿ ਅਮਰਜੀਤ ਕੌਰ ਦੀ ਡੈਡ ਬੋਡੀ ਨੂੰ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ ਅਤੇ ਡਾਕਟਰਾਂ ਦੀ ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਹੋਵੇਗੀ, ਅਮਰਜੀਤ ਕੌਰ ਦੇ ਪਿਤਾ ਅਤੇ ਭਰਾ ਨੇ ਕਿਹਾ ਕੀ ਉਨ੍ਹਾਂ ਦੀ ਬੇਟੀ ਦੀ ਹੱਤਿਆ ਕੀਤੀ ਗਈ ਹੈ ਉਨ੍ਹਾਂ ਕਿਹਾ ਹੱਤਿਆ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਮਾਪਿਆਂ ਨੇ ਕਿਹਾ 306 ਧਾਰਾ ਦੀ ਬਜਾਏ 302 ਧਾਰਾ ਤੇ ਪਰਚਾ ਹੋਣਾ ਚਾਹੀਦਾ ਹੈ ਪਿਤਾ ਨੇ ਕਿਹਾ ਮੇਰੀ ਬੱਚੀ ਦੀ ਮੌਤ ਦਾ ਇਨਸਾਫ ਮੈਨੂੰ ਸਹੀ ਨਹੀਂ ਮਿਲ ਰਿਹਾ ਥਾਣਾ ਮੁਖੀ ਕੁਲਵੰਤ ਸਿੰਘ ਨੇ ਕਿਹਾ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ, ਅਤੇ ਪੋਸਟਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ