ਕਾਮਰੇਡ ਤਪਨ ਸੇਨ ਵੱਲੋਂ ਨਿਜੀਕਰਨ ਦੇ ਵਿਰੋਧ ਲਈ ਮੁਲਾਜ਼ਮਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਦਿੱਤਾ ਹੋਕਾ।
ਐਸ ਏ ਐਸ ਨਗਰ, ਬੇਗੂਸਰਾਏ 14 ਅਪ੍ਰੈਲ ( ਅਮ੍ਰਿਤਪਾਲ ਸਿੰਘ ਸਫਰੀ) ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ 17 ਵੀਂ ਨੈਸ਼ਨਲ ਕਾਨਫਰੰਸ ਬੇਗੂਸਰਾਏ ਬਿਹਾਰ ਵਿਚ ਝੰਡਾ ਝੁਲਾਉਣ ਦੀ ਰਸਮ ਨਾਲ ਸ਼ੁਰੂਆਤ ਹੋਈ।ਵੱਖ ਵੱਖ ਰਾਜਾਂ ਦੇ ਆਏ ਹੋਏ ਡੈਲੀਗੇਟਾਂ ਨੇ ਬਣਾਈ ਸ਼ਹੀਦੀ ਸਮਾਰਕ ਤੇ ਫੁੱਲ ਚੜਾ ਕੇ ਵੱਖ ਵੱਖ ਸੰਘਰਸ਼ਾਂ ਵਿੱਚ ਸ਼ਹੀਦ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਉਦਘਾਟਨੀ ਸਮਾਰੋਹ ਤੋਂ ਬਾਅਦ ਗਨੇਸ਼ ਸ਼ੰਕਰ ਸਿੰਘ ਨੇ ਕਾਨਫਰੰਸ ਵਿੱਚ ਪਹੁੰਚੇ ਡੈਲੀਗੇਟ ਸਾਥੀਆਂ ਨੂੰ “ਜੀ ਆਇਆਂ ਨੂੰ” ਆਖਿਆ।ਕੇਂਦਰ ਸਰਕਾਰ ਦੀਆਂ ਵੰਡ ਪਾਊ ਨੀਤੀਆਂ ਦੇ ਖ਼ਿਲਾਫ਼ ਇਕਜੁੱਟ ਹੋ ਕੇ ਸੰਘਰਸ਼ ਕਰਨਾ ਹੋਵੇਗਾ। ਸੁਭਾਸ਼ ਲਾਂਬਾਂ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਬਾਕੀ ਦੀਆਂ ਸਾਰੀਆਂ ਯੂਨੀਅਨ ਨੂੰ ਇਕੱਠੀ ਕਰਕੇ ਇੱਕ ਵੱਡਾ ਸੰਘਰਸ਼ ਵਿੱਢਣ ਲਈ ਕੰਮ ਕਰ ਰਹੀ ਹੈ।ਪੁਰਾਣੀ ਪੈਨਸ਼ਨ ਬਹਾਲੀ ਦੇ ਪੂਰੇ ਦੇਸ਼ ਵਿੱਚ ਸਾਰੇ ਵਿਭਾਗਾਂ ਦੇ ਮੁਲਾਜ਼ਮ ਇੱਕ ਝੰਡੇ ਥੱਲੇ ਇਕੱਠੇ ਹੋ ਰਹੇ ਹਨ। ਸਾਨੂੰ ਕਿਸਾਨਾਂ ਦੇ ਸੰਘਰਸ਼ ਤੋਂ ਸੇਧ ਲੈ ਕੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ।ਉਦਘਾਟਨੀ ਭਾਸ਼ਣ ਦਿੰਦਿਆਂ ਕਾਮਰੇਡ ਤਪਨ ਸੇਨ ਜਨਰਲ ਸੈਕਟਰੀ ਸੀ ਆਈ ਟੀ ਯੂ ਨੇ ਕਿਹਾ ਕਿ ਦੇਸ਼ ਵਿੱਚ ਵੱਖ ਵੱਖ ਵਿਚਾਰਧਾਰਾ ਦੀਆਂ ਵੱਖ ਵੱਖ ਜਥੇਬੰਦੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਸੰਘਰਸ਼ ਦੇ ਇੱਕ ਥੜੇ ਤੇ ਇਕੱਠੀਆਂ ਕਰਨੀਆਂ ਹੋਣਗੀਆਂ।ਆਊਟ ਸੋਰਸਿੰਗ ਵਰਗੀਆਂ ਸਕੀਮਾਂ ਨਿੱਜੀਕਰਨ ਕਰਨ ਦੀਆਂ ਨਵੀਂਆ ਤਕਨੀਕਾਂ ਹਨ ਜਿਨ੍ਹਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ।”ਤੂੰ ਤਾਂ ਕੀ ਤੇਰੇ ਬਾਪ ਨੂੰ ਵੀ ਦੇਣਾ ਪਵੇਗਾ” ਜਦੋਂ ਅੰਦੋਲਨ ਇਸ ਮੋਡ ਵਿਚ ਚਲਾ ਜਾਂਦਾ ਹੈ ਤਾਂ ਵੱਡੇ ਤੋਂ ਵੱਡੇ ਧੜਵੈਲਾ ਨੂੰ ਵੀ ਝੁਕਣਾ ਪੈਂਦਾ ਹੈ।ਹਰ ਅੰਦੋਲਨ ਦਾ ਸਲੋਗਣ ਬਣਾਉਣਾ ਪੈਂਦਾ ਹੈ ਹਰ ਅੰਦੋਲਨ ਦਾ ਇੱਕ ਉਦੇਸ਼ ਬਣਾਉਣਾ ਪੈਂਦਾ ਹੈ ਤਾਂ ਅੰਦੋਲਨ ਜਿੱਤਿਆ ਜਾ ਸਕਦਾ ਹੈ। ਕਾਨਫਰੰਸ ਵਿੱਚ ਪਹੁੰਚੇ ਹੋਏ ਡੈਲੀਗੇਟਾਂ ਨੂੰ ਕਿਹਾ ਸਾਨੂੰ ਸਾਰਿਆਂ ਨੂੰ ਇਹ ਗੱਲ ਆਪਣੇ ਨਾਲ ਲੈ ਕੇ ਜਾਣੀ ਪਵੇਗੀ ਕਿ ਜਾਂ ਅਸੀਂ ਰਹਾਂਗੇ ਜਾਂ ਫਿਰ ਕਾਰਪੋਰੇਟ ਪੱਖੀ ਲੋਕ ਬਚਣਗੇ। ਜਦੋਂ ਅਸੀਂ ਇਹ ਸਮਝ ਲੈ ਕੇ ਜਾਵਾਂਗੇ ਤਾਂ ਹੀ ਸੰਘਰਸ਼ ਲੜੇ ਜਾ ਸਕਣਗੇ। ਹਾਕਮਾਂ ਨੂੰ ਸਮਝਾ ਬੁਝਾ ਕੇ ਅਸੀਂ ਨੀਤੀਆਂ ਬਦਲਵਾ ਨਹੀਂ ਸਕਦੇ ਸੰਘਰਸ਼ ਦੀ ਡਾਂਗ ਨਾਲ ਹੀ ਨੀਤੀਆਂ ਬਦਲੀਆਂ ਜਾ ਸਕਦੀਆਂ ਹਨ।ਦੇਸ਼ ਦੇ ਉਤਪਾਦਨ ਵਿਚ 9 ਫੀਸਦ ਕਮੀ ਆਈ ਹੈ ਪਰ ਕ੍ਰਾਪੋਰੇਟਾਂ ਦੀ ਸੰਪਤੀ ਵਿੱਚ 50 ਤੋਂ 60 ਫੀਸਦ ਵਾਧਾ ਹੋਇਆ ਹੈ।ਇਹਦਾ ਕਾਰਨ ਹੈ ਕਿ ਮਹਿੰਗਾਈ ਦੇ ਜ਼ਰੀਏ ਕ੍ਰਾਪੋਰੇਟਾਂ ਨੇ ਤੁਹਾਡੀਆਂ ਜੇਬਾਂ ਕੱਟੀਆਂ, ਬੈਂਕਾਂ ਦਾ ਲਿਆਂ ਹੋਇਆ ਕਰਜ਼ਾ ਨੀ ਮੋੜਿਆ। ਰਾਜਨੀਤਿਕ ਸੁਤੰਲਿਨ ਬਦਲਣ ਦੇ ਲਈ ਤੁਹਾਨੂੰ ਵਰਗ ਸੰਘਰਸ਼ ਨੂੰ ਸਹੀ ਸੇਧ ਦੇਣੀ ਹੋਵੇਗੀ। ਸਮਾਂ ਮੰਗ ਕਰਦਾ ਹੈ ਕਿ ਸੰਘਰਸ਼ ਨੂੰ ਅੱਗੇ ਵਧਾਉਣ ਲਈ ਸਾਨੂੰ ਆਪਣੀਆਂ ਖੂਬੀਆਂ ਗਿਣਾਉਂਦੇ ਸਮੇਂ ਬੇਸ਼ੱਕ ਕੋਈ ਕਮੀ ਰਹਿ ਜਾਵੇ ਪਰ ਰਹਿ ਗਈਆਂ ਕਮੀਆ ਵਿੱਚ ਵੱਧ ਤਵੱਜੋ ਦੇਣੀ ਚਾਹੀਦੀ ਹੈ ਅਤੇ
ਇਹਨਾਂ ਕਮੀਆਂ ਨੂੰ ਅਗਲੇ ਚਰਨ ਵਿਚ ਪੂਰਾ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਜਨਰਲ ਸਕੱਤਰ ਏ ਸ਼੍ਰੀ ਕੁਮਾਰ ਨੇ ਬੋਲਦਿਆਂ ਆਖਿਆ ਕਿ ਬਿਜਲੀ ਵਿਭਾਗ ਨੂੰ ਇਲੈਕਟ੍ਰੀਸਿਟੀ ਕ੍ਰਾਪੋਰੇਸ਼ਨ ਵਿੱਚ, ਟਰਾਂਸਪੋਰਟ ਵਿਭਾਗ ਨੂੰ ਟਰਾਂਸਪੋਰਟ ਕ੍ਰਾਪੋਰੇਸ਼ਨ ਅਤੇ ਸਿਹਤ ਵਿਭਾਗ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਬਦਲਿਆ ਜਾ ਰਿਹਾ ਹੈ।ਅਸਲ ਵਿੱਚ ਇਹ ਨਿੱਜੀਕਰਨ ਦਾ ਹੀ ਰੂਪ ਹੈ।ਬਿਹਾਰ ਸਟੇਟ ਦੇ 1800 ਤੋਂ ਵੱਧ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਜਿਸਦਾ ਬਹਾਨਾ ਇਹ ਬਣਾਇਆ ਗਿਆ ਹੈ ਇਹਨਾਂ ਸਕੂਲਾਂ ਦੀ ਬਿਲਡਿੰਗ ਨਹੀਂ ਹੈ, ਇਹਨਾਂ ਸਕੂਲਾਂ ਲਈ ਟੀਚਰ ਨਹੀਂ ਹੈ। ਸਰਕਾਰ ਤੋਂ ਇਲਾਵਾ ਕੋਈ ਵਿਰੋਧੀ ਧਿਰ ਨੇ ਵੀ ਇਸ ਗਲਤ ਵਰਤਾਰੇ ਦੇ ਖ਼ਿਲਾਫ਼ ਕੋਈ ਅਵਾਜ਼ ਨਹੀਂ ਉਠਾਈ। ਪੂਰੇ ਦੇਸ਼ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਤਾਂ ਹਨ ਪਰ ਕੰਮ ਦੀ ਹਾਲਤ ਵਿੱਚ ਨਹੀਂ ਹਨ। ਕਈਆਂ ਵਿੱਚ ਡਾਕਟਰ ਨਹੀਂ, ਕਈਆਂ ਵਿੱਚ ਪੈਰਾ ਮੈਡੀਕਲ ਸਟਾਫ਼ ਨਹੀਂ ਹੈ, ਦਵਾਈਆਂ ਨਹੀਂ ਹਨ ਜਿਸ ਕਾਰਨ ਪ੍ਰਾਇਮਰੀ ਹੈਲਥ ਸੈਂਟਰ ਖਤਮ ਕਰਨ ਦੇ ਕਿਨਾਰੇ ਹਨ। ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਜ਼ਰੀਏ ਸਾਡੀ ਹਿਸਟਰੀ ਖਤਮ ਕੀਤੀ ਜਾ ਰਹੀ ਹੈ, ਵਿਗਿਆਨਕ ਸਮਝ ਖਤਮ ਕੀਤੀ ਜਾ ਰਹੀ ਹੈ, ਹਿੰਦੂਤਵ ਦਾ ਰਾਗ ਅਲਾਪ ਕੇ ਬਰੇਨ ਵਾਸ਼ ਕੀਤੇ ਜਾ ਰਹੇ ਹਨ। ਸਾਡੇ ਦੇਸ਼ ਦਾ ਫੈਡਲਿਜਮ ਢਾਂਚਾ, ਸ਼ੋਸ਼ਲ ਜਸਟਿਸ ਸਭ ਕੁਝ ਸਵਾਲਾਂ ਦੇ ਘੇਰੇ ਵਿੱਚ ਹਨ।ਅੱਜ ਜਨਰਲ ਸਕੱਤਰ ਦੀ ਰਿਪੋਰਟ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ(ਵਿਗਿਆਨਕ) ਦੀ ਤਰਫ ਤੋਂ ਸਾਥੀ ਪ੍ਰਗਟ ਸਿੰਘ ਜੰਬਰ ਨੇ ਆਪਣੇ ਵਿਚਾਰ ਰੱਖੇ।ਇਸ ਕਾਨਫਰੰਸ ਵਿੱਚ ਗਗਨਦੀਪ ਸਿੰਘ ਬਠਿੰਡਾ,ਐਨ ਡੀ ਤਿਵਾੜੀ, ਸੁਖਵਿੰਦਰ ਸਿੰਘ ਦੋਦਾ, ਨਵਪ੍ਰੀਤ ਸਿੰਘ ਬੱਲੀ, ਗੁਰਦੀਪ ਸਿੰਘ ਨਥਾਣਾ, ਗੁਰਮੇਲ ਸਿੰਘ ਸੂਰੇਵਾਲਾ, ਭੁਪਿੰਦਰਪਾਲ ਕੌਰ ਤਲਵੰਡੀ, ਪਰਮਿੰਦਰ ਕੌਰ ਸੰਗਤ ਵੀ ਹਾਜਰ ਸਨ।
ਐਨ ਡੀ ਤਿਵਾੜੀ
ਸੰਪਰਕ ਨੰਬਰ 7973689591