ਜਲੰਧਰ ਨਗਰ ਨਿਗਮ ਨੇ ਨਾਜਾਇਜ਼ ਕਾਲੋਨੀਆਂ ਖਿਲਾਫ ਐਕਸ਼ਨ ਲਿਆ ਗਿਆ।
ਅੱਜ ਜਲੰਧਰ ‘ ਚ ਨਾਜਾਇਜ਼ ਕਾਲੋਨੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ । ਨਿਗਮ ਅਧਿਕਾਰੀਆਂ ਨੇ ਅੱਜ ਜਲੰਧਰ ਸੇਂਟਰਲ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਦੇ ਹਲਕੇ ਚ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਿੱਥੇ ਨਿਗਮ ਦੀ ਟੀਮ ਵੱਲੋਂ ਦੋ ਨਾਜਾਇਜ਼ ਕਾਲੋਨੀਆਂ ਵਿੱਚ ਕਾਰਵਾਈ ਕੀਤੀ ਗਈ ਹੈ । ਸੂਤਰ ਦੱਸਦੇ ਹਨ ਕਿ ਭਾਵੇਂ ਨਾਜਾਇਜ਼ ਉਸਾਰੀਆਂ ਅਤੇ ਕਲੋਨੀਆਂ ਦੀ ਸੂਚੀ ਕਾਫੀ ਲੰਬੀ ਹੈ ਪਰ ਨਗਰ ਨਿਗਮ ਨੇ ਇਨ੍ਹਾਂ ਦੋਵਾਂ ਨਾਜਾਇਜ਼ ਕਲੋਨੀਆਂ ਤੋਂ ਸ਼ੁਰੂ ਹੋਏ ਸੀਵਰੇਜ , ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ ।ਅੱਜ ਸਵੇਰੇ ਟਾਊਨ ਪਲਾਨਿੰਗ ਵਿਭਾਗ ਦੀ ਟੀਮ ਨੇ ਭਾਰੀ ਪੁਲਿਸ ਫੋਰਸ ਨਾਲ ਫਗਵਾੜਾ ਹਾਈਵੇ ‘ ਤੇ ਮੋਦੀ ਰਿਜੋਰਟ ਦੇ ਪਿੱਛੇ ਅਤੇ ਰਾਗਾ ਮੋਟਰ ਦੇ ਪਿੱਛੇ ਦੋ ਨਾਜਾਇਜ਼ ਕਾਲੋਨੀਆਂ ਦੇ ਸੀਵਰੇਜ , ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ । ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 19 ਮਾਰਚ 2018 ਤੋਂ ਬਾਅਦ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ‘ ਤੇ ਪਾਬੰਦੀ ਲਗਾ ਦਿੱਤੀ ਸੀ । ਪਰ ਇਹ ਕਲੋਨੀਆਂ ਪਿਛਲੇ 2020-21 ਦੌਰਾਨ ਕੱਟੀਆਂ ਗਈਆਂ ਸਨ । ਇਸ ਮਾਮਲੇ ਵਿੱਚ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤ ਮਿਲੀ ਹੈ ਕਿ ਇੱਥੇ ਪਲਾਟਾਂ ਦੀ ਐਨਓਸੀ ਲੈਣ ਲਈ ਦਿੱਤੇ ਐਫੀਡੇਵਡ ( ( ਘੋਸ਼ਣਾ – ਪੱਤਰ ) ਵਿੱਚ ਛੇੜਛਾੜ ਕੀਤੀ ਗਈ ਹੈ । ਜਿਸ ਦੀ ਜਾਂਚ ਤੋਂ ਬਾਅਦ ਵੱਡਾ ਘਪਲਾ ਸਾਹਮਣੇ ਆਉਣ ਦੀ ਸੰਭਾਵਨਾ ਹੈ । ਪਿਛਲੀ ਕਾਂਗਰਸ ਸਰਕਾਰ ਹੋਣ ਕਾਰਨ ਇਨ੍ਹਾਂ ਨਾਜਾਇਜ਼ ਕਲੋਨੀਆਂ ‘ ਤੇ ਕਾਰਵਾਈ ਨਹੀਂ ਹੋ ਸਕੀ।ਐਮ.ਟੀ.ਪੀ.ਮੇਹਰਬਾਨ ਸਿੰਘ ਅਨੁਸਾਰ ਇਹ ਦੋਵੇਂ ਕਲੋਨੀਆਂ ਪਹਿਲਾਂ ਹੀ ਢਾਹ ਦਿੱਤੀਆਂ ਗਈਆਂ ਹਨ ਅਤੇ ਕਲੋਨਾਈਜ਼ਰ ਖ਼ਿਲਾਫ਼ ਪਾਪਰਾ ਐਕਟ ਤਹਿਤ ਐਫਆਈਆਰ ਦਰਜ ਕਰਵਾਉਣ ਲਈ ਦੋ ਪੱਤਰ ਵੀ ਭੇਜੇ ਜਾ ਚੁੱਕੇ ਹਨ , ਜਿਸ ਲਈ ਤੀਜਾ ਯਾਦ ਪੱਤਰ ( ਰਿਮਾਈਡਰ ) ਜਲਦੀ ਹੀ ਭੇਜ ਦਿੱਤਾ ਜਾਵੇਗਾ ।