ਵਧਿਆ ਗਰਮੀ ਦਾ ਕਹਿਰ ਸਿਵਲ ਹਸਪਤਾਲ ਵਿਚ ਵਧੀ ਮਰੀਜਾਂ ਦੀ ਭੀੜ
ਭਿਆਨਕ ਗਰਮੀ ਅਤੇ ਹੀਟਸਟ੍ਰੋਕ ਕਾਰਨ OPD ਵਿੱਚ ਲੱਗੀਆਂ ਲੰਬੀਆਂ ਲਾਈਨਾਂ
ਜਲੰਧਰ, 18 ਮਈ (ਸ਼ੰਕਰ ਰਾਜਾ)- ਜਲੰਧਰ ਵਿੱਚ ਲਗਾਤਾਰ ਵੱਧ ਰਹੀ ਗਰਮੀ ਦਾ ਅਸਰ ਹੁਣ ਲੋਕਾਂ ਦੀ ਸਿਹਤ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਭਿਆਨਕ ਗਰਮੀ ਅਤੇ ਹੀਟਵੇਵ ਕਾਰਨ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਹਸਪਤਾਲ ਵਿੱਚ ਡੀਹਾਈਡ੍ਰੇਸ਼ਨ, ਬੁਖਾਰ, ਉਲਟੀਆਂ, ਦਸਤ ਅਤੇ ਹੀਟਸਟ੍ਰੋਕ ਦੇ ਮਰੀਜ਼ ਵੱਡੀ ਗਿਣਤੀ ਵਿੱਚ ਇਲਾਜ ਲਈ ਪਹੁੰਚ ਰਹੇ ਹਨ। OPD ਵਿੱਚ ਸਵੇਰੇ ਤੋਂ ਹੀ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।
ਡਾਕਟਰਾਂ ਅਨੁਸਾਰ ਬੱਚੇ, ਬਜ਼ੁਰਗ ਅਤੇ ਬਾਹਰ ਕੰਮ ਕਰਨ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਸਿਹਤ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਾ ਨਿਕਲਣ, ਵੱਧ ਪਾਣੀ ਪੀਣ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਣ ਦੀ ਸਲਾਹ ਦਿੱਤੀ ਹੈ।
