ਗਾਇਕਾ ਜ਼ੁਬੀਨ ਗਰਗ ਦੇ ਮੌਤ ਮਾਮਲੇ ‘ਚ ਵਧਿਆ ਸ਼ੱਕ; CID ਨੇ ਸੱਤ ਲੋਕਾਂ ਨੂੰ ਭੇਜਿਆ ਸੰਮਨ
ਨਵੀਂ ਦਿੱਲੀ-ਮਸ਼ਹੂਰ ਗਾਇਕ ਜੁਬੀਨ ਗਰਗ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਜਾਰੀ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਆਈਡੀ ਨੇ ਸਿੰਗਾਪੁਰ ਵਿੱਚ ਰਹਿਣ ਵਾਲੇ 7 ਭਾਰਤੀਆਂ ਨੂੰ ਸੰਮਨ ਜਾਰੀ ਕੀਤਾ ਸੀ। ਹਾਲਾਂਕਿ ਸਿਰਫ ਇਕ ਵਿਅਕਤੀ ਨੇ ਇਸ ਸੰਮਨ ਦਾ ਜਵਾਬ ਦਿੱਤਾ ਅਤੇ ਅੱਜ ਗੁਹਾਟੀ ਵਿੱਚ ਸੀਆਈਡੀ ਦੇ ਸਾਹਮਣੇ ਹਾਜ਼ਰ ਹੋਇਆ।
ਅਸਲ ਵਿੱਚ NRI ਰੁਪਕਮਲ ਕਲਿਤਾ ਅੱਜ ਗੁਹਾਟੀ ਪਹੁੰਚਿਆ ਅਤੇ ਸੀਆਈਡੀ ਦੇ ਸਾਹਮਣੇ ਪੇਸ਼ ਹੋਇਆ। ਹੁਣ ਸਿੰਗਰ ਦੀ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਕਲਿਤਾ ਰੂਪ ਮੂਲ ਰੂਪ ਵਿੱਚ ਅਸਾਮ ਦੇ ਹੀ ਰਹਿਣ ਵਾਲੇ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਸਿੰਗਾਪੁਰ ਸਥਿਤ 7 ਪ੍ਰਵਾਸੀ ਭਾਰਤੀਆਂ ਨੂੰ ਭਾਰਤੀ ਉੱਚ ਕਮਿਸ਼ਨ ਦੇ ਜ਼ਰੀਏ 6 ਅਕਤੂਬਰ ਤੱਕ ਰਿਪੋਰਟ ਕਰਨ ਲਈ ਕਿਹਾ ਸੀ। ਇਨ੍ਹਾਂ ਸਾਰੇ 7 ਪ੍ਰਵਾਸੀ ਭਾਰਤੀਆਂ ਨੂੰ ਸੰਮਨ ਜਾਰੀ ਕੀਤਾ ਗਿਆ ਸੀ, ਜਿਸ ਵਿੱਚੋਂ ਸਿਰਫ ਇੱਕ ਵਿਅਕਤੀ ਨੇ ਇਸ ਸੰਮਨ ਦਾ ਜਵਾਬ ਦਿੱਤਾ ਹੈ। ਹੋਰ 8 ਲੋਕਾਂ ਵੱਲੋਂ ਸੰਮਨ ‘ਤੇ ਜਵਾਬ ਨਾ ਮਿਲਣ ਕਾਰਨ ਸ਼ੱਕ ਡੂੰਘਾ ਹੋ ਗਿਆ ਹੈ।
ਜਿਕਰਯੋਗ ਹੈ ਕਿ 52 ਸਾਲ ਦੇ ਸਿੰਗਰ ਜੁਬੀਨ ਗਰਗ ਦੀ ਮੌਤ ਪਿਛਲੇ ਮਹੀਨੇ ਸਿੰਗਾਪੁਰ ਦੇ ਇੱਕ ਯਾਟ ‘ਤੇ ਪਾਰਟੀ ਦੌਰਾਨ ਸਮੁੰਦਰ ਵਿੱਚ ਤੈਰਣ ਦੌਰਾਨ ਹੋਈ, ਜਿੱਥੇ ਉਸ ਨੂੰ ਪਾਣੀ ਵਿੱਚ ਮੂਧੇ ਮੂੰਹ ਤੈਰਦੇ ਹੋਏ ਮ੍ਰਿਤ ਪਾਇਆ ਗਿਆ। ਦੱਸਣਯੋਗ ਹੈ ਕਿ ਉਹ 20 ਸਤੰਬਰ ਤੋਂ ਸਿੰਗਾਪੁਰ ਵਿੱਚ ਹੋਣ ਵਾਲੇ ਤਿੰਨ ਦਿਨਾਂ ਦੇ ਨੌਰਥ ਈਸਟ ਇੰਡੀਆ ਫੈਸਟਿਵਲ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਹਾਲਾਂਕਿ ਸਿੰਗਰ ਦੀ ਮੌਤ ਦੇ ਬਾਅਦ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਸੀ।
ਇਸ ਘਟਨਾ ਦੀ ਜਾਂਚ ਦੌਰਾਨ ਜੁਬੀਨ ਗਰਗ ਦੇ ਮੈਨੇਜਰ ਸਿੱਧਾਰਥ ਸ਼ਰਮਾ ਅਤੇ ਨੌਰਥ ਈਸਟ ਇੰਡੀਆ ਫੈਸਟਿਵਲ ਦੇ ਮੁੱਖ ਆਯੋਜਕ ਸ਼ਿਆਮਕਾਨੁ ਮਹੰਤ ਨੂੰ ਗੈਰ-ਇਰਾਦਤਨ ਹਤਿਆ, ਆਪਰਾਧਿਕ ਸਾਜ਼ਿਸ਼ ਅਤੇ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਇਕ ਨਵਾਂ ਟਵਿਸਟ ਉਸ ਵੇਲੇ ਆਇਆ, ਜਦੋਂ ਗਰਗ ਦੇ ਬੈਂਡ ਸਾਥੀ ਸ਼ੇਖਰ ਜੋਤੀ ਗੋਸਵਾਮੀ ਨੇ ਦੋਸ਼ ਲਗਾਇਆ ਕਿ ਉਸ ਦਾ ਮੈਨੇਜਰ ਅਤੇ ਮਹੋਤਸਵ ਆਯੋਜਕ ਨੇ ਉਸ ਨੂੰ ਜ਼ਹਿਰ ਦਿੱਤਾ ਅਤੇ ਉਸ ਦੀ ਮੌਤ ਨੂੰ ਦੁਰਘਟਨਾ ਦੱਸ ਕੇ ਛੁਪਾਉਣ ਦੀ ਸਾਜ਼ਿਸ਼ ਰਚੀ ਹੋਵਗੀ । ਇਸ ਮਾਮਲੇ ਦੀ ਜਾਂਚ ਸੀਆਈਡੀ ਕਰ ਰਹੀ ਹੈ।
