National

ਭਾਜਪਾ ਦਾ ਮਕਸਦ ਸੰਵਿਧਾਨ ਨੂੰ ਬਦਲਣਾ: ਖੜਗੇ

ਭੁਬਨੇਸ਼ਵਰ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਸੰਵਿਧਾਨ ’ਚੋਂ ‘ਧਰਮ ਨਿਰਪੱਖਤਾ’ ਤੇ ‘ਸਮਾਜਵਾਦ’ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੜਗੇ ਨੇ ਇੱਥੇ ਪਾਰਟੀ ਦੇ ‘ਸੰਵਿਧਾਨ ਬਚਾਓ ਸਮਾਵੇਸ਼’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਭਾਜਪਾ ਦੇ ਸ਼ਾਸਨ ’ਚ ਆਦਿਵਾਦੀ, ਦਲਿਤ, ਮਹਿਲਾਵਾਂ ਤੇ ਨੌਜਵਾਨ ਸੁਰੱਖਿਅਤ ਨਹੀਂ ਹਨ।

ਉਨ੍ਹਾਂ ਕਿਹਾ, ‘ਭਾਜਪਾ ਦਾ ਮਿਸ਼ਨ ਸੰਵਿਧਾਨ ਨੂੰ ਬਦਲਣਾ ਹੈ। ਕੇਂਦਰ ਦੀ ਭਾਜਪਾ ਸਰਕਾਰ ਸਾਡੇ ਸੰਵਿਧਾਨ ’ਚੋਂ ਧਰਮ ਨਿਰਪੇਖਤਾ ਤੇ ਸਮਾਜਵਾਦ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾਂ ਕਿਹਾ, ‘ਭਾਜਪਾ ਦਾ ਮਿਸ਼ਨ ਸੰਵਿਧਾਨ ਨੂੰ ਬਦਲਣਾ ਹੈ। ਕੇਂਦਰ ਦੀ ਭਾਜਪਾ ਸਰਕਾਰ ਸਾਡੇ ਸੰਵਿਧਾਨ ’ਚੋਂ ਧਰਮ ਨਿਰਪੇਖਤਾ ਤੇ ਸਮਾਜਵਾਦ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।’ ਖੜਗੇ ਨੇ ਕਿਹਾ ਕਾਂਗਰਸ ਨੇ 2006 ’ਚ ਗਰੀਬਾਂ ਤੇ ਆਦਿਵਾਦੀਆਂ ਦੀ ਰੱਖਿਆ ਲਈ ਜੰਗਲਾਤ ਅਧਿਕਾਰ ਕਾਨੂੰਨ ਪੇਸ਼ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਇਸ ਕਾਨੂੰਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ‘ਉਦਯੋਗ ਦੇ ਨਾਂ ’ਤੇ ਭਾਜਪਾ ਸਰਕਾਰ ਹਰ ਥਾਂ ਜੰਗਲ ਤਬਾਹ ਕਰ ਰਹੀ ਹੈ। ਜੇ ਦਲਿਤ, ਆਦਿਵਾਸੀ ਤੇ ਨੌਜਵਾਨ ਆਪਣੇ ਅਧਿਕਾਰਾਂ ਲਈ ਲੜਨਾ ਨਹੀਂ ਸਿੱਖਣਗੇ ਤਾਂ ਉਨ੍ਹਾਂ ਦਾ ਵੀ ਸਫਾਇਆ ਕਰ ਦਿੱਤਾ ਜਾਵੇਗਾ।’ ਖੜਗੇ ਨੇ ਉੜੀਸਾ ’ਚ ਭਾਜਪਾ ਹਮਾਇਤੀਆਂ ’ਤੇ ਦਲਿਤਾਂ ਤੇ ਸਰਕਾਰੀ ਅਧਿਕਾਰੀਆਂ ’ਤੇ ਹਮਲਾ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ ਭਾਰਤ ’ਚ 160 ਜਨਤਕ ਇਕਾਈਆਂ ਸਥਾਪਤ ਕੀਤੀਆਂ ਸਨ ਜਦਕਿ ਭਾਜਪਾ ਸਰਕਾਰ ਨੇ ‘ਉਨ੍ਹਾਂ ’ਚੋਂ 23 ਦਾ ਨਿੱਜੀਕਰਨ ਕਰ ਦਿੱਤਾ ਹੈ।