Global

ਸਿੰਗਾਪੁਰ: ਹੱਤਿਆ ਦੇ ਮਾਮਲੇ ’ਚ ਪੰਜ ਭਾਰਤੀਆਂ ਨੂੰ ਕੈਦ

ਸਿੰਗਾਪੁਰ-ਸਿੰਗਾਪੁਰ ਦੇ ਇੱਕ ਹੋਟਲ ’ਚ ਸਾਬਕਾ ‘ਬਾਊਂਸਰ’ ਦੀ ਹੱਤਿਆ ਦੇ ਮਾਮਲੇ ’ਚ ਭਾਰਤੀ ਮੂਲ ਕੇ ਪੰਜ ਵਿਅਕਤੀਆਂ ਨੂੰ ਦੋ ਤੋਂ ਤਿੰਨ ਸਾਲ ਦੀ ਜੇਲ੍ਹ ਤੇ ਬੈਂਤ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਸ੍ਰੀਧਰਨ ਐਲੰਗੋਵਨ ਨੂੰ 36 ਮਹੀਨੇ ਦੀ ਜੇਲ੍ਹ ਤੇ ਛੇ ਬੈਂਤ, ਮਨੋਜ ਕੁਮਾਰ ਵੇਲਯਾਨਾਥਮ ਨੂੰ 30 ਮਹੀਨੇ ਦੀ ਜੇਲ੍ਹ ਤੇ ਚਾਰ ਬੈਂਤ, ਸ਼ਸ਼ੀਕੁਮਾਰ ਪਾਕਿਰਸਾਮੀ ਨੂੰ 24 ਮਹੀਨੇ ਦੀ ਜੇਲ੍ਹ ਤੇ ਦੋ ਬੈਂਤ, ਪੁਥੇਨਵਿਲਾ ਕੀਥ ਪੀਟਰ ਨੂੰ 26 ਮਹੀਨੇ ਦੀ ਜੇਲ੍ਹ ਤੇ ਤਿੰਨ ਬੈਂਤ ਅਤੇ ਰਾਜਾ ਰਿਸ਼ੀ ਨੂੰ 30 ਮਹੀਨੇ ਦੀ ਜੇਲ੍ਹ ਤੇ ਚਾਰ ਬੈਂਤ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਸਾਰਿਆਂ ਨੇ ਸਿੰਗਾਪੁਰ ਦੇ ਕਨਕਾਰਡ ਹੋਟਲ ’ਚ ਦੰਗਾ ਕਰਨ ਦੇ ਦੋਸ਼ ਸਵੀਕਾਰ ਕੀਤੇ ਹਨ। ਇੱਕ ਹੋਰ ਵਿਅਕਤੀ 30 ਸਾਲਾ ਅਸ਼ਿਵਨ ਪਚਨ ਪਿੱਲਈ ਸੁਕੁਮਾਰਨ ’ਤੇ ਪਹਿਲਾਂ ਹੱਤਿਆ ਦਾ ਦੋਸ਼ ਲਾਇਆ ਗਿਆ ਸੀ ਜਿਸ ਨੇ ਕਥਿਤ ਤੌਰ ’ਤੇ ਸਾਬਕਾ ਬਾਊਂਸਰ ਦੀ ਹੱਤਿਆ ਕਰ ਦਿੱਤੀ ਸੀ।