featured

ਭਾਜਪਾ ਦੇ ਇਸ਼ਾਰੇ ਤੇ ਹਰਿਆਣਾ ਪੁਲਿਸ ਵੱਲੋਂ ਫੜੇ ਗਏ ਬੇਕਸੂਰ ਆਗੂਆਂ ਦੀ ਰਿਹਾਈ ਲਈ ਪੰਜਾਬ ਵਿੱਚ 16 ਥਾਵਾਂ ਤੇ ਭਾਜਪਾ ਲੋਕ ਸਭਾ ਉਮੀਦਵਾਰ ਅਤੇ ਹੋਰ ਲੀਡਰਾਂ ਦੇ ਘਰਾਂ ਅੱਗੇ ਲਾਏ ਗਏ ਧਰਨੇ, ਹਰਿਆਣੇ ਵਿੱਚ ਵੀ ਭਾਜਪਾ ਮੰਤਰੀਆਂ ਦੇ ਘਰਾਂ ਦਾ ਕੀਤਾ ਗਿਆ ਘਿਰਾਓ।

ਭਾਜਪਾ ਦੇ ਇਸ਼ਾਰੇ ਤੇ ਹਰਿਆਣਾ ਪੁਲਿਸ ਵੱਲੋਂ ਫੜੇ ਗਏ ਬੇਕਸੂਰ ਆਗੂਆਂ ਦੀ ਰਿਹਾਈ ਲਈ ਪੰਜਾਬ ਵਿੱਚ 16 ਥਾਵਾਂ ਤੇ ਭਾਜਪਾ ਲੋਕ ਸਭਾ ਉਮੀਦਵਾਰ ਅਤੇ ਹੋਰ ਲੀਡਰਾਂ ਦੇ ਘਰਾਂ ਅੱਗੇ ਲਾਏ ਗਏ ਧਰਨੇ, ਹਰਿਆਣੇ ਵਿੱਚ ਵੀ ਭਾਜਪਾ ਮੰਤਰੀਆਂ ਦੇ ਘਰਾਂ ਦਾ ਕੀਤਾ ਗਿਆ ਘਿਰਾਓ।

ਪੰਜਾਬ ਹਰਿਆਣਾ ਦੇ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਗੈਰ ਰਾਜਨੀਤਿਕ) ਵੱਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ 2 ਨੇ ਅੱਜ 105 ਦਿਨ ਕੀਤੇ ਪੂਰੇ। ਵੱਧਦੇ ਤਾਪਮਾਨ ਵਿੱਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ, ਜਦ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਨੇ ਬਾਰਡਰਾਂ ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ ।

ਦੋਨੋਂ ਫੋਰਮਾਂ ਦੇ ੲੈਲਾਨ ਤੇ ਅੱਜ 28 ਮਈ ਨੂੰ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਵਿੱਚ 16 ਥਾਵਾਂ ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਅਤੇ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ।ਇਸ ਦੇ ਨਾਲ ਹੀ ਹਰਿਆਣੇ ਵਿੱਚ ਵੀ ਭਾਜਪਾ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਗਿਆ।ਅੰਬਾਲੇ ਤੋਂ ਕੈਬਿਨੇਟ ਮੰਤਰੀ ਅਸੀਮ ਗੋਇਲ ਅਤੇ ਹੋਰਾਂ ਮੰਤਰੀਆਂ ਦਾ ਵੀ ਘਰਾਓ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਧਰਨੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਲਾਏ ਜਾਣਗੇ ਜਿਸ ਵਿੱਚ ਮੁੱਖ ਮੰਗ ਕਿਸਾਨ ਸਾਥੀਆਂ ਦੀ ਰਿਹਾਈ ਹੈ। ਇਹ ਧਰਨੇ ਹੇਠ ਲਿਖੇ ਅਨੂਸਾਰ ਲਗਾਏ ਗਏ

1. ਪਟਿਆਲਾ – ਪ੍ਰਨੀਤ ਕੌਰ ਮੋਤੀ ਮਹਿਲ

2. ਬਠਿੰਡਾ ਸਹਿਰ ਪਰਮਪਾਲ ਕੌਰ ਮਲੂਕਾ

3. ਫਰੀਦਕੋਟ -ਹੰਸਰਾਜ ਹੰਸ

4. ਅਮ੍ਰਿਤਸਰ – ਤਰਨਜੀਤ ਸੰਧੂ

5. ਖਡੂਰ ਸਾਹਿਬ – ਮਨਜੀਤ ਸਿੰਘ ਮੰਨਾ, ਮੀਆਂਵਿੰਡ ਰਹਾਇਸ

6. ਪਠਾਨਕੋਟ – ਦਿਨੇਸ਼ ਬੱਬੂ

7. ਜਲੰਧਰ – ਸੁਸੀਲ ਰਿੰਕੂ ਦੇ ਘਰ ਮੂਹਰੇ

8. ਹੁਸ਼ਿਆਰਪੁਰ – ਅਨੀਤਾ ਸੋਮ ਪ੍ਰਕਾਸ ਦੀ ਰਹਾਇਸ਼

9. ਸੰਗਰੂਰ – ਅਰਵਿੰਦ ਖੰਨਾਂ ਘਰ ਮੂਹਰੇ

10. ਲੁਧਿਆਣਾ -ਰਵਨੀਤ ਸਿੰਘ ਬਿੱਟੂ

11. ਫਿਰੋਜਪੁਰ – ਰਾਣਾ ਸੋਢੀ, ਮਮਦੋਟ, ਫਿਰੋਜਪੁਰ ਦੋ ਥਾਵਾਂ ਤੇ

12. ਫਤਹਿਗੜ ਸਾਹਿਬ – ਗੇਜਾ ਰਾਮ ਬਾਲਮੀਕੀ

13. ਅਨੰਦਪੁਰ ਸਾਹਿਬ – ਸੁਭਾਸ਼ ਸ਼ਰਮਾ ਦੇ ਘਰ ਮੂਹਰੇ

14. ਦਾਦੂ ਜੋਧ ਪਿੰਡ (ਅਮ੍ਰਿਤਸਰ)

15. ਫਾਜਲਿਕਾ ਸੁਨੀਲ ਜਾਖੜ

16. ਮਮਦੋਟ – ਰਾਣਾ ਸੋਢੀ

ਇਸੇ ਤਰਾ ਅੰਬਾਲਾ ਤੋਂ ਹਰਿਆਣਾ ਸਰਕਾਰ ਦੇ ਕੈਬਨਟ ਮੰਤਰੀ ਅਸੀ ਗੋਇਲ ਹੁਣਾਂ ਦੇ ਘਰ ਦਾ ਵੀ ਘਿਰਾਓ ਕੀਤਾ ਗਿਆ।

ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਬਾਰੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ, ਕਿਸੇ ਵੀ ਲੋਕਤੰਤਰ ਵਿੱਚ ਆਪਣੇ ਨੁਮਾਇੰਦਿਆਂ ਨੂੰ ਸਵਾਲ ਪੁੱਛਣਾ ਕੋਈ ਅਪਰਾਧ ਨਹੀਂ, ਤਾਂ ਫਿਰ ਕਿਸ ਕਾਨੂੰਨ ਦੇ ਅਧੀਨ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਕਿਸਾਨ ਆਗੂਆਂ ਨੂੰ ਆਪਣੀ ਮਰਜ਼ੀ ਨਾਲ ਗ੍ਰਿਫਤਾਰ ਕਰ ਰਹੀ ਹੈ। ਉਨਾਂ ਨੇ ਸਿੱਧੇ ਤੌਰ ਤੇ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਬੀਜੇਪੀ ਦੀ ਬੀ ਟੀਮ ਬਣ ਪੰਜਾਬ ਵਿੱਚ ਧੱਕਾਸ਼ਾਹੀ ਕਰ ਲੋਕਤੰਤਰ ਦੀ ਹੱਤਿਆ ਨਾ ਕਰੇ। ਉਹਨਾਂ ਕਿਹਾ ਕਿ ਆਸ ਆਦਮੀ ਪਾਰਟੀ ਨੂੰ ਆਉਣ ਵਾਲੇ ਦਿਨਾਂ ਵਿੱਚ ਇਸ ਤਰਾਂ ਦੀਆਂ ਕੀਤੀਆਂ ਗਈਆਂ ਕਾਰਵਾਈਆਂ ਦਾ ਖਾਮਿਆਜਾ ਭੁਗਤਣਾ ਪੈ ਸਕਦਾ ਹੈ। ਕਿਸਾਨ ਆਗੂਆਂ ਨੇ ਭਾਜਪਾ ਤੇ ਪੰਜਾਬ ਦੇ ਲੋਕਾਂ ਅਤੇ ਦੇਸ਼ ਦੇ ਕਿਸਾਨਾਂ ਦੇ ਨਾਲ ਕੀਤੀ ਗਈ ਵਾਦਾ ਖਿਲਾਫੀ ਅਤੇ ਧੋਖਾਧੜੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਕਿਸਾਨਾਂ ਦੇ ਸਵਾਲਾਂ ਤੋਂ ਡਰਦੇ ਹੋਏ ਨਜ਼ਰ ਆਏ। ਭਾਜਪਾ ਸਰਕਾਰ ਆਪਣੀ ਗੱਲ ਤੋਂ ਬਾਰ-ਬਾਰ ਪਿੱਛੇ ਹਟੀ ਆ ਰਹੀ ਹੈ। ਜੋ ਕੁਝ ਮੋਦੀ ਤੇ ਅਮਿਤ ਸ਼ਾਹ ਦੀ ਆਮਦ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਵਰਤਾਰਾ ਕੀਤਾ ਗਿਆ ਹੈ ਇਸ ਤੇ ਪੰਜਾਬ ਸਰਕਾਰ ਕਲੀਅਰ ਕਰੇ ਵੀ ਉਹ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੀ ਆ ਜਾਂ ਦਿੱਲੀ ਸਰਕਾਰ ਦੀ ਨੁਮਾਇਦਗੀ ਕਰਦੀ ਹੈ? ਜਿੱਸ ਤਰ੍ਹਾਂ ਰੈਲੀਆਂ ਵਾਲੀ ਜਗ੍ਹਾ ਨੂੰ ਕਿਲਾ ਬਣਾ ਕੇ ਮੋਦੀ ਵੋਟਾਂ ਦਾ ਸੁਨੇਹਾ ਦੇ ਕੇ ਗਿਆ ਹੈ, ਕਿ ਇਸ ਤਰੀਕੇ ਨਾਲ ਕਿ ਭਾਜਪਾ ਨੂੰ ਵੋਟਾਂ ਮਿਲ ਜਾਣਗੀਆਂ?

ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪਿੰਡਾਂ ਵਿੱਚ ਕਿਸਾਨ ਭਾਜਪਾ ਦੇ ਆਗੂਆਂ ਤੋਂ ਸ਼ਾਂਤੀਮਈ ਅਤੇ ਸੰਵਿਧਾਨਿਕ ਤਰੀਕੇ ਨਾਲ ਸਵਾਲ ਪੁੱਛਣ ਦਾ ਸਿਲਸਿਲਾ ਜਾਰੀ ਰੱਖਣਗੇ। ਜਲੰਧਰ ਜਿਲੇ ਵਿਖੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਮੰਗ ਪੱਤਰ ਸੋਪਿਆ ਗਿਆ ।ਇਸ ਮੋਕੇ ਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ,ਜਿਲਾ ਜਲੰਧਰ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ,ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ,ਜਿਲਾ ਜਲੰਧਰ ਸਕੱਤਰ ਜਰਨੈਲ ਸਿੰਘ ਰਾਮੇ ,ਜਿਲਾ ਜਲੰਧਰ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਜਲੰਧਰ ਖ਼ਜ਼ਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਜਲੰਧਰ ਜਿਲਾ ਮੀਤ ਖਜਾਨਚੀ ਰਜਿੰਦਰ ਸਿੰਘ ਨੰਗਲ ਅੰਬੀਆਂ,ਹਾਕਮ ਸਿੰਘ ਸ਼ਾਹਜਹਾਨ ਪੁਰ,ਸ਼ੇਰ ਸਿੰਘ ਮਾਹਿਵਾਲ,ਜਗਤਾਰ ਸਿੰਘ ਸਰੂਪ ਵਾਲ ,ਜਗਤਾਰ ਸਿੰਘ ਚੱਕ ਵਡਾਲਾ,ਮੇਜਰ ਸਿੰਘ ਜਾਫਰਵਾਲ,ਸੁਰਿੰਦਰ ਸਿੰਘ ਇਨੋਵਾਲ,ਕਿਸ਼ਨ ਦੇਵ ਮਿਆਣੀ,ਬਲਬੀਰ ਸਿੰਘ ਕਾਕੜ ਕਲਾਂ,ਬੱਗਾਂ ਸਿੰਘ ਪਿੱਪਲੀ ਮਿਆਣੀ,ਦਲਬੀਰ ਸਿੰਘ ਮੁੰਡੀ ਸ਼ੈਰੀਆਂ,ਕੁਲਦੀਪ ਰਾਏ ,ਧੰਨਾਂ ਸਿੰਘ ਤਲਵੰਡੀ ਸੰਘੇੜਾ, ਸ਼ੇਰ ਸਿੰਘ ਰਾਮੇ,ਪਿਆਰਾ ਸਿੰਘ ਵਾਟਾਂ ਵਾਲੀ ,ਸ਼ਿੰਦਾ ਗੱਟਾ ਮੁੰਡੀ ਕਾਸੂ,ਬਲਵੀਰ ਸਿੰਘ ਕੋਟ ਕਰਾਰ ਖਾਂ,ਜਗਤਾਰ ਸਿੰਘ ਚੱਕ ਬਾਹਮਣੀਆਂ ,ਅਤੇ ਹੋਰ ਵੀ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜਰ ਸਨ।