ਬਾਰਿਸ਼ ਨੇ ਦਿੱਲੀ ‘ ਚ ਤੋੜਿਆ 41 ਸਾਲਾਂ ਦਾ ਰਿਕਾਰਡ , 1982 ਤੋਂ ਬਾਅਦ 24 ਘੰਟਿਆਂ ‘ ਚ ਸਭ ਤੋਂ ਵੱਧ ਬਾਰਿਸ਼।
ਨਵੀਂ ਦਿੱਲੀ , : ਰਾਸ਼ਟਰੀ ਰਾਜਧਾਨੀ ਦਿੱਲੀ ‘ ਚ ਪਿਛਲੇ ਦੋ ਦਿਨਾਂ ਤੋਂ ਬਾਰਿਸ਼ ਦਾ ਦੌਰ ਜਾਰੀ ਹੈ । ਇਸ ਨਾਲ ਜੁਲਾਈ ਮਹੀਨੇ ‘ ਚ 24 ਘੰਟਿਆਂ ‘ ਚ ਸਭ ਤੋਂ ਵੱਧ ਬਾਰਿਸ਼ ਦਾ 41 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ । ਇਸ ਤੋਂ ਪਹਿਲਾਂ 1982 ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੋਈ ਸੀ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਦਿੱਲੀ ‘ ਚ 41 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ । ਸਵੇਰੇ 8:30 ਵਜੇ ਤੱਕ 153 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ । ਸਾਲ 1982 ਤੋਂ ਬਾਅਦ ਇਹ 24 ਘੰਟਿਆਂ ਦੀ ਸਭ ਤੋਂ ਵੱਧ ਬਾਰਿਸ਼ ਹੈ । ਇਸ ਤੋਂ ਪਹਿਲਾਂ 1982 ਵਿੱਚ 169.9 ਮਿਲੀਮੀਟਰ ਮੀਂਹ ਪਿਆ ਸੀ । ਘੱਟੋ – ਘੱਟ ਤਾਪਮਾਨ ਵੀ ਘਟਿਆ ਹੈ ਦਿੱਲੀ ਵਿੱਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਟੋ – ਘੱਟ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ । ਜਾਣਕਾਰੀ ਮੁਤਾਬਕ 25.1 ਡਿਗਰੀ ਸੈਲਸੀਅਸ ਆਮ ਨਾਲੋਂ ਤਿੰਨ ਡਿਗਰੀ ਘੱਟ ਦਰਜ ਕੀਤਾ ਗਿਆ ਹੈ । ਇਸ ਦੇ ਨਾਲ ਹੀ ਅੱਜ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਰਹਿਣ ਦਾ ਅਨੁਮਾਨ ਹੈ । ਮੌਸਮ ਵਿਭਾਗ ਨੇ ਅੱਜ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ।