Sports

ਆਈਪੀਐੱਲ: ਅਕਸ਼ਰ ਪਟੇਲ ਨੂੰ ਮਿਲੀ ਦਿੱਲੀ ਕੈਪੀਟਲਜ਼ ਦੀ ਕਪਤਾਨੀ

ਨਵੀਂ ਦਿੱਲੀ-ਭਾਰਤ ਦੇ ਹਰਫ਼ਨਮੌਲਾ ਕ੍ਰਿਕਟਰ ਅਕਸ਼ਰ ਪਟੇਲ ਨੂੰ ਆਈਪੀਐੱਲ ਦੇ ਅਗਾਮੀ ਸੀਜ਼ਨ ਲਈ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣਾਇਆ ਗਿਆ ਹੈ।

ਅਕਸ਼ਰ (31), 2019 ਤੋਂ ਦਿੱਲੀ ਕੈਪੀਟਲਜ਼ ਦੀ ਟੀਮ ਨਾਲ ਹੈ ਤੇ ਫਰੈਂਚਾਇਜ਼ੀ ਨੇ 16.50 ਕਰੋੜ ਦੀ ਕੀਮਤ ਅਦਾ ਕਰਕੇ ਅਕਸ਼ਰ ਨੂੰ ਟੀਮ ਵਿਚ ਬਰਕਰਾਰ ਰੱਖਿਆ ਸੀ।

ਅਕਸ਼ਰ ਇਸ ਤੋਂ ਪਹਿਲਾਂ ਘਰੇਲੂ ਕ੍ਰਿਕਟ ਵਿਚ ਗੁਜਰਾਤ ਟੀਮ ਦੀ ਅਗਵਾਈ ਕਰ ਚੁੱਕਾ ਹੈ ਤੇ ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਭਾਰਤ ਦੀ ਟੀ-20 ਕ੍ਰਿਕਟ ਟੀਮ ਵਿਚ ਉਪ ਕਪਤਾਨ ਵਜੋਂ ਵੀ ਸੇਵਾਵਾਂ ਨਿਭਾਈਆਂ।

ਅਕਸ਼ਰ ਨੇ ਆਈਪੀਐੱਲ ਦੇ ਪਿਛਲੇ ਸੀਜ਼ਨ ਵਿਚ ਕਰੀਬ 30 ਦੀ ਔਸਤ ਨਾਲ 235 ਦੌੜਾਂ ਬਣਾਈਆਂ ਸਨ ਤੇ 7.65 ਦੀ ਔਸਤ ਨਾਲ 11 ਵਿਕਟਾਂ ਲਈਆਂ।

ਇਸ ਨਵੀਂ ਨਿਯੁਕਤੀ ਮਗਰੋਂ ਅਕਸ਼ਰ ਪਟੇਲ ਨੇ ਕਿਹਾ, ‘‘ਦਿੱਲੀ ਕੈਪੀਟਲਜ਼ ਦਾ ਕਪਤਾਨ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਕ੍ਰਿਕਟਰ ਵਜੋਂ ਵੱਡਾ ਹੋਇਆ ਹਾਂ ਤੇ ਮੈਂ ਇਸ ਟੀਮ ਦੀ ਅਗਵਾਈ ਕਰਨ ਤੇ ਇਸ ਨੂੰ ਅੱਗੇ ਲਿਜਾਣ ਲਈ ਤਿਆਰ ਹਾਂ।