National

ਮੁੰਬਈ-ਅਮਰਾਵਤੀ ਐਕਸਪ੍ਰੈਸ ਟਰੱਕ ਨਾਲ ਟਕਰਾਈ, ਨੁਕਸਾਨ ਤੋਂ ਬਚਾਅ

ਬੋਦਵਾੜ-ਇਥੇ ਭੁਸਾਵਲ ਅਤੇ ਬਦਨੇਰਾ ਸੈਕਸ਼ਨਾਂ ਦੇ ਵਿਚਕਾਰ ਅੱਜ ਬੋਦਵਾੜ ਰੇਲਵੇ ਸਟੇਸ਼ਨ ’ਤੇ ਮੁੰਬਈ-ਅਮਰਾਵਤੀ ਐਕਸਪ੍ਰੈਸ ਅਤੇ ਇਕ ਟਰੱਕ ਦੀ ਟੱਕਰ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਟਰੱਕ ਨੇ ਇੱਕ ਬੰਦ ਰੇਲਵੇ ਕਰਾਸਿੰਗ ਨੂੰ ਪਾਰ ਕੀਤਾ, ਜਿਸ ਕਾਰਨ ਟੱਕਰ ਹੋ ਗਈ। ਰੇਲਵੇ ਅਧਿਕਾਰੀਆਂ ਦੇ ਅਨੁਸਾਰ ਟਰੱਕ ਡਰਾਈਵਰ ਜਾਂ ਟ੍ਰੇਨ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟਾਂ ਨਹੀਂ ਲੱਗੀਆਂ। ਘਟਨਾ ਕਾਰਨ ਥੋੜ੍ਹੀ ਦੇਰ ਲਈ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ ਸੀ, ਜਿਸ ਨੂੰ ਸਵੇਰੇ 8:50 ਵਜੇ ਤੱਕ ਬਹਾਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ।