featured

ਪੱਕੀ ਅਧਿਆਪਕ ਭਰਤੀ ਬੰਦ ਕਰਨ ਦੇ ਰਾਹ ਤੁਰੀ ਪੰਜਾਬ ਸਰਕਾਰ : ਜੀਟੀਯੂ (ਵਿਗਿਆਨਿਕ )

ਐਸ ਏ ਐਸ ਨਗਰ,29 (monty singh    )ਗੌਰਮਿੰਟ ਟੀਚਰਜ ਯੂਨੀਅਨ ਪੰਜਾਬ(ਵਿਗਿਆਨਿਕ ) ਨੇ ਸਕੂਲਾਂ ਵਿੱਚ ਵਿਜ਼ਟਿੰਗ ਫੈਕਲਟੀ ਦੀ ਨਿਯੁਕਤੀ ਦੀ ਨੀਤੀ ਦੀ ਪੰਜਾਬ ਮੰਤਰੀ ਮੰਡਲ ਵੱਲੋਂ ਦਿੱਤੀ ਪ੍ਰਵਾਨਗੀ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਨਵੀਂ ਸਿੱਖਿਆ ਨੀਤੀ 2020 ਰਾਹੀ ਪੁੱਟਿਆ ਗਿਆ ਇੱਕ ਹੋਰ ਸਿੱਖਿਆ ਵਿਰੋਧੀ ਅਤੇ ਨੌਜਵਾਨਾ ਦੇ ਰੁਜਗਾਰ ਵਿਰੋਧੀ ਕਦਮ ਹੈ।

ਜੀ. ਟੀ.ਯੂ )ਵਿਗਿਆਨਿਕ )ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ,ਵਿੱਤ ਸਕੱਤਰ ਸੋਮ ਸਿੰਘ,ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਕਿਹਾ ਸਰਮਾਏਦਾਰੀ ,ਨਿੱਜੀਕਰਨ ਅਤੇ ਉਦਾਰੀਕਰਨ ਦੀ ਨੀਤੀ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰਾਂ ਲਗਾਤਾਰ ਆਪਣੇ ਕਾਰਪੋਰੇਟ ਪੱਖੀ ਏਜੰਡੇ ਨੂੰ ਲਾਗੂ ਕਰਨ ਲਈ ਦਹਾਕਿਆਂ ਤੋਂ ਜਨਤਕ ਖੇਤਰ ਦਾ ਭੋਗ ਪੈਣ ਦੇ ਰਾਹ ਪਈਆਂ ਹੋਈਆਂ ਹਨ, ਇਹ ਕਦਮ ਵੀ ਉਸੇ ਦਿਸ਼ਾ ਵਿੱਚ ਪੰਜਾਬ ਸਿੱਖਿਆ ਵਿਭਾਗ ਵਿੱਚ ਪੱਕੇ ਅਧਿਆਪਕ ਦੇ ਰੁਜ਼ਗਾਰ ਦੇ ਰਾਹ ਨੂੰ ਪੂਰੀ ਤਰ੍ਹਾਂ ਬੰਦ ਕਰੇਗਾ।

ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਕੈਪਸ ਮਨੈਜਰ,ਆਊਟ-ਸੋਰਸਿੰਗ ਰਾਹੀਂ ਭਰਨ ਦਾ ਫੈਸਲਾ ਲੈ ਕੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਚੁੱਕੀ ਹੈ। ਜਿਵੇਂ ਸਰਕਾਰ ਕਾਲਜਾਂ ਵਿੱਚ ਗੈਸਟ ਫੈਕਲਟੀ ਨਿਯੁਕਤੀਆਂ ਰਾਹੀਂ ਪੜ੍ਹੇ-ਲਿਖੇ ਬੇਰੁਜਗਾਰ ਨੌਜਵਾਨਾਂ ਦਾ ਦੋ ਦਹਾਕਿਆਂ ਤੋਂ ਥੋੜ੍ਹੀਆਂ-ਥੋੜ੍ਹੀਆਂ ਤਨਖਾਹਾਂ ਦੇ ਕੇ ਲਗਾਤਾਰ ਖੂਨ ਚੂਸਵਾਂ ਸ਼ੋਸ਼ਣ ਕਰ ਰਹੀ ਹੈ,ਬਿਲਕੁਲ ਉਹੀ ਕੁਝ ਹੁਣ ਸਕੂਲ ਸਿੱਖਿਆ ਦੇ ਖੇਤਰ ਵਿੱਚ ਵਾਪਰੇਗਾ।

ਸਿੱਖਿਆ ਵਿੱਚ ਵੱਡੇ ਪੱਧਰ ‘ਤੇ ਨਿਘਾਰ ਆਵੇਗਾ, ਅਤੇ ਜਨਤਕ ਸਿੱਖਿਆ ਖਾਤਮੇ ਦੇ ਰਾਹ ਪਵੇਗੀ ਅਤੇ ਸਿੱਖਿਆ ਵਿਭਾਗ ਵਿੱਚ ਜੋ ਥੋੜ੍ਹੀ ਬਹੁਤ ਰੈਗੂਲਰ ਭਰਤੀ ਹੁੰਦੀ ਹੈ ਉਹ ਬੰਦ ਹੋਣ ਨਾਲ ਬੇਰੁਜ਼ਗਾਰੀ ਵੱਡੇ ਰੂਪ ਵਿੱਚ ਸਾਹਮਣੇ ਆਵੇਗੀ। ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਸ਼ਾਹ,ਜੰਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ,ਮੀਤ ਪ੍ਰਧਾਨ ਜਤਿੰਦਰ ਸਿੰਘ ਸੋਨੀ, ਪ੍ਰਗਟ ਸਿੰਘ ਜੰਬਰ ,ਗੁਰਜੀਤ ਸਿੰਘ ਮੋਹਾਲੀ,ਗੁਰਮੀਤ ਸਿਂਘ ਖ਼ਾਲਸਾ ,ਸੁੱਚਾ ਸਿਂਘ ਚਾਹਲ,ਜਗਤਾਰ ਸਿੰਘ ਖਮਾਣੋ ,ਲਾਲ ਚੰਦ ਨਵਾਂ ਸ਼ਹਿਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਖਾਲੀ ਪਈਆਂ ਅਧਿਆਪਕ ਪੋਸਟਾਂ ਵਿੱਚ ਵਿਜਿਟਿੰਗ ਫੈਕਲਟੀ ਨੂੰ ਰੱਖਣ ਦੀ ਥਾਂ ਬੇਰੁਜ਼ਗਾਰਾਂ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਪੱਕੇ ਅਧਿਆਪਕ ਭਰਤੀ ਕਰੇ।

ਐਨ ਡੀ ਤਿਵਾੜੀ

7973689591