featured

10 ਵੀਂ ਦੇ ਨਤੀਜਿਆਂ ‘ ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।

ਭੋਗਪੁਰ : 10 ਵੀਂ ਜਮਾਤ ਦੇ ਸੀ . ਬੀ . ਐੱਸ . ਈ . ਦੇ ਐਲਾਨੇ ਗਏ ਨਤੀਜਿਆਂ ‘ ਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ , ਜਿਸ ‘ ਚ ਹਰਸਿਮਰਨਜੀਤ ਸਿੰਘ ਨੇ 92.6 ਫੀਸਦੀ , ਯੁਵਰਾਜ ਸੰਧੂ ਨੇ 91 ਫੀਸਦੀ , ਮਨਦੀਪ ਕੌਰ ਨੇ 87.8 ਫੀਸਦੀ , ਹਰਜੋਤ ਸਿੰਘ ਨੇ 87. 2 ਫੀਸਦੀ , ਜੈਸਮੀਨ ਕੌਰ ਤੇ ਗੁਰਲੀਨ ਕੌਰ ਨੇ 86.4 ਫੀਸਦੀ ਅੰਕ ਹਾਸਲ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ । ਸਕੂਲ ਦੇ ਚੇਅਰਮੈਨ ਸੁਖਜਿੰਦਰ ਸਿੰਘ ਤੇ ਪ੍ਰਿੰ . ਨਵਦੀਪ ਕੌਰ ਨੇ ਅੱਵਲ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅਗਲੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।