ਭਾਰਤ ਦਾ 75ਵਾਂ ਸੁਤੰਤਰਤਾ ਦਿਵਸ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਜਲੰਧਰ ਦੇ ਦੀਨ ਦਿਆਲ ਉਪਾਧਿਆ ਨਗਰ ਵਿੱਚ ਬਣੇ ਕਮਿਊਨਟੀ ਹਾਲ ਵਿੱਚ ਮਨਾਇਆ ਗਿਆ।

ਜਲੰਧਰ (ਅੰਮ੍ਰਿਤਪਾਲ ਸਿੰਘ ਸਫਰੀ) ਭਾਰਤ ਦਾ 75ਵਾਂ ਸੁਤੰਤਰਤਾ ਦਿਵਸ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਜਲੰਧਰ ਦੇ ਦੀਨ ਦਿਆਲ ਉਪਾਧਿਆ ਨਗਰ ਵਿੱਚ ਬਣੇ ਕਮਿਊਨਟੀ ਹਾਲ ਵਿੱਚ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਇਆ ਦੇ ਨਾਲ-ਨਾਲ ਜਰੂਰਤਮੰਦ ਬੱਚਿਆਂ ਨੂੰ ਮਾਸਿਕ ਫੀਸ ਵੀ ਵੰਡੀ ਗਈ। ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼ੰਕਰ ਰਾਜਾ ਨੇ ਦੱਸਿਆ ਕੇ ਤਕਰੀਬਨ 67 ਜਰੂਰਤਮੰਦ ਬੱਚਿਆਂ ਨੂੰ ਸਕੂਲ ਫੀਸ ਦਿੱਤੀ ਗਈ।ਅੱਜ ਦੇ ਇਸ ਸਮਾਗਮ ਵਿਚ ਅੱਬਤਕ ਨਿਊਜਲਾਈਨ ਦੇ ਮੁੱਖ ਸੰਪਾਦਕ ਗੌਰਵ ਕਾਂਤ, ਵਰਲਡ ਪੰਜਾਬੀ ਨਿਊਜ਼ ਦੇ ਮੁੱਖ ਸੰਪਾਦਕ ਰੁਪਿੰਦਰ ਸਿੰਘ ਅਰੋੜਾ ਅਤੇ ਯੂਨੀਵਰਸ ਪਲਸ ਦੇ ਮੁੱਖ ਸੰਪਾਦਕ ਅੰਮ੍ਰਿਤਪਾਲ ਸਿੰਘ ਸਫ਼ਰੀ ਵੱਲੋਂ ਇਹ ਪ੍ਰਣ ਕੀਤਾ ਗਿਆ ਉਹ ਆਪਣੇ ਆਪਣੇ ਘਰ ਨੂੰ ਪਲਾਸਟਿਕ ਮੁਕਤ ਬਣਾਉਣਗੇ ਅਤੇ ਉਹਨਾਂ ਨੇ ਸਮਾਗਮ ਦੇ ਵਿਚ ਆਏ ਹੋਏ ਮਹਿਮਾਨਾਂ ਨੂੰ ਪ੍ਰੇਰਿਤ ਕੀਤਾ ਆਪਣੇ-ਆਪਣੇ ਘਰ ਵਿਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਤਾਂ ਕਿ ਅਸੀਂ ਆਪਣੇ ਇਸ ਵਾਤਾਵਰਣ ਨੂੰ ਪਲਾਸਟਿਕ ਮੁਕਤ ਬਣਾ ਸਕੀਏ।ਇਸ ਮੌਕੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਫ਼ਰੀ ਪੰਜਾਬ ਵਾਈਸ ਪ੍ਰਧਾਨ ਸ੍ਰੀ ਅਨਿਲ ਵਰਮਾ, ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ, ਸਕੱਤਰ ਗੌਰਵ ਕਾਂਤ, ਮੁੱਖ ਸਲਾਹਕਾਰ ਨਵੀਨ ਕੋਹਲੀ, ਜਲੰਧਰ ਇਕਾਈ ਦੇ ਪ੍ਰਧਾਨ ਮਨੀਸ਼ ਰਿਹਾਨ, ਜਲੰਧਰ ਚੇਅਰਮੈਨ ਰਾਜਕੁਮਾਰ ਕੌਲ, ਜਲੰਧਰ ਦੇ ਜਨਰਲ ਸਕੱਤਰ ਸ਼ੰਕਰ ਰਾਜਾ, ਵਿਨੋਦ ਭਗਤ, ਸ਼ੋਸ਼ਲ ਅਤੇ ਮਹਿਲਾ ਵਿੰਗ ਦੇ ਸਰਪਰਸਤ ਮਨਦੀਪ ਕੌਰ, ਚੇਅਰਮੈਨ ਗੁਰਪ੍ਰੀਤ ਕੌਰ, ਜਨਰਲ ਸਕੱਤਰ ਰੇਖਾ ਮਹਿਰਾ, ਵਾਈਸ ਪ੍ਰਧਾਨ ਇੰਦਰਜੀਤ ਕੌਰ, ਮਨਜੀਤ ਸਿੰਘ, ਸ੍ਰੀ ਕੁਲਵੰਤ ਰਾਏ, ਡਾਕਟਰ ਭੀਮ ਰਾਓ ਅੰਬੇਦਕਰ ਪਬਲਿਕ ਸੈਲ ਦੇ ਪੰਜਾਬ ਪ੍ਰਧਾਨ ਅਮਰੀਕ ਮੀਕਾ, ਸੇਵਾ ਸਿੱਧੂ, ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸਾਹਿਲ ਸ਼ਰਮਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ।