Satyendar Jain News : ਈਡੀ ਦੀ ਰੇਡ ‘ ਚ Satyendar Jain ਦੇ ਘਰੋਂ ਮਿਲੇ ਤਿੰਨ ਕਰੋੜ ਰੁਪਏ ਕੈਸ਼ , ਗੋਲਡ ਬਿਸਕਿਟ ਤੇ ਸਿੱਕੇ ਵੀ ਬਰਾਮਦ।

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ ( ਈਡੀ ) ਨੇ ਦਿੱਲੀ ਸਰਕਾਰ ਦੇ ਮੰਤਰੀ Satyendar Jain ਦੇ ਟਿਕਾਣਿਆਂ ‘ ਤੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ ‘ ਚ ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ । ਈਡੀ ਨੇ ਛਾਪੇਮਾਰੀ ਵਿੱਚ ਕਰੀਬ ਤਿੰਨ ਕਰੋੜ ਦੀ ਨਕਦੀ ਬਰਾਮਦ ਕੀਤੀ ਹੈ । ਇਸ ਤੋਂ ਇਲਾਵਾ ਜੈਨ ਦੇ ਟਿਕਾਣੇ ਤੋਂ ਸੋਨੇ ਦੇ ਸਿੱਕੇ , ਬਿਸਕੁਟ ਅਤੇ ਵੱਡੀ ਮਾਤਰਾ ਵਿਚ ਚਾਂਦੀ ਵੀ ਮਿਲੀ ਹੈ । ਈਡੀ ਦੀ ਟੀਮ ਨੇ ਸੋਮਵਾਰ ਨੂੰ ਜੈਨ ਦੇ ਕਈ ਟਿਕਾਣਿਆਂ ‘ ਤੇ ਛਾਪੇਮਾਰੀ ਕੀਤੀ ਸੀ । ਈਡੀ ਦੀ ਟੀਮ ਨੇ ਸਵੇਰੇ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ । ਈਡੀ ਦੇ ਛਾਪੇ ਮੰਗਲਵਾਰ ਸਵੇਰੇ ਵੀ ਜਾਰੀ ਰਹੇ । ਇਸੇ ਛਾਪੇਮਾਰੀ ਦੌਰਾਨ ਨਕਦੀ ਅਤੇ ਸੋਨਾ ਬਰਾਮਦ ਕੀਤਾ ਗਿਆ ਹੈ ।