ਐਡੀਲੇਡ-ਭਾਰਤੀ ਟੀਮ ਨੂੰ ਖ਼ਰਾਬ ਬੱਲੇਬਾਜ਼ੀ ਕਾਰਨ ਅੱਜ ਇੱਥੇ ਆਸਟਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਵਿੱਚ ‘ਗੁਲਾਬੀ ਗੇਂਦ’ ਨਾਲ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਅੱਜ ਦੂਜੇ ਟੈਸਟ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ’ਚ ਮੈਚ ਜਿੱਤ ਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਗੁਲਾਬੀ ਗੇਂਦ ਨਾਲ ਖੇਡੇ ਗਏ 13 ਮੈਚਾਂ ਵਿੱਚ ਇਹ ਆਸਟਰੇਲੀਆ ਦੀ 12ਵੀਂ ਜਿੱਤ ਹੈ। ਉਸ ਨੇ ਐਡੀਲੇਡ ’ਚ ਗੁਲਾਬੀ ਗੇਂਦ ਨਾਲ ਖੇਡੇ ਗਏ ਸਾਰੇ ਅੱਠ ਮੈਚ ਜਿੱਤੇ ਹਨ। ਇਸ ਮੈਚ ਦੀਆਂ ਦੋਵਾਂ ਪਾਰੀਆਂ ਵਿੱਚ ਭਾਰਤੀ ਬੱਲੇਬਾਜ਼ ਸਿਰਫ਼ 81 ਓਵਰ ਹੀ ਬੱਲੇਬਾਜ਼ੀ ਕਰ ਸਕੇ। ਭਾਰਤ ਨੇ ਦਿਨ ਦੀ ਸ਼ੁਰੂਆਤ ਪੰਜ ਵਿਕਟਾਂ ’ਤੇ 128 ਦੌੜਾਂ ਨਾਲ ਕੀਤੀ ਅਤੇ ਪਹਿਲੇ ਓਵਰ ’ਚ ਹੀ ਰਿਸ਼ਭ ਪੰਤ (28) ਦੀ ਵਿਕਟ ਗੁਆ ਦਿੱਤੀ। ਪਹਿਲੀ ਪਾਰੀ ਵਾਂਗ ਨਿਤੀਸ਼ ਕੁਮਾਰ ਰੈੱਡੀ (42) ਨੇ ਦੂਜੀ ਪਾਰੀ ਵਿੱਚ ਵੀ ਜਜ਼ਬਾ ਦਿਖਾਇਆ ਅਤੇ ਟੀਮ ਨੂੰ 175 ਦੌੜਾਂ ਤੱਕ ਪਹੁੰਚਾਇਆ। ਭਾਰਤ ਦੀ ਦੂਜੀ ਪਾਰੀ ਸਿਰਫ਼ 36.5 ਓਵਰਾਂ ਤੱਕ ਹੀ ਚੱਲੀ। ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਨੇ 57 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਕੌਟ ਬੋਲੈਂਡ (51 ਦੌੜਾਂ ’ਤੇ ਤਿੰਨ ਵਿਕਟਾਂ) ਅਤੇ ਮਿਸ਼ੇਲ ਸਟਾਰਕ (60 ਦੌੜਾਂ ’ਤੇ ਦੋ ਵਿਕਟਾਂ) ਨੇ ਵੀ ਅਹਿਮ ਵਿਕਟਾਂ ਲਈਆਂ
Related Posts
ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ: ਗੁਕੇਸ਼ ਤੇ ਡਿੰਗ ਵਿਚਾਲੇ ਸੱਤਵੀਂ ਬਾਜ਼ੀ ਅੱਜ
- Editor Universe Plus News
- December 3, 2024
- 0
ਸਿੰਗਾਪੁਰ-ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਅਤੇ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਮੰਗਲਵਾਰ ਨੂੰ ਜਦੋਂ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਸੱਤਵੀਂ ਬਾਜ਼ੀ ਵਿੱਚ ਆਹਮੋ-ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ […]
ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਕੀਤਾ ਸੰਨਿਆਸ ਦਾ ਐਲਾਨ
- Editor Universe Plus News
- October 7, 2024
- 0
ਨਵੀਂ ਦਿੱਲੀ – ਓਲੰਪਿਕ ‘ਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਨੇ ਸੋਮਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਉਨ੍ਹਾਂ ਨੇ ਅੱਜ […]
ਨਵਜੋਤ ਸਿੱਧੂ ਵੱਲੋਂ ਆਪਣੇ ਪੁਰਾਣੇ ਕ੍ਰਿਕਟ ਸਟੇਡੀਅਮ ਦਾ ਦੌਰਾ
- Editor Universe Plus News
- December 26, 2024
- 0
ਪਟਿਆਲਾ-ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ 1891 ਵਿੱਚ ਬਣਾਏ ਪਟਿਆਲਾ ਦੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਦਾ ਅੱਜ ਦੌਰਾ ਕੀਤਾ। ਸਾਬਕਾ ਸਪੋਰਟਸ ਅਫ਼ਸਰ ਸਰਬਜੀਤ […]