ਰੱਖਿਆ ਮੰਤਰੀ ਰਾਜਨਾਥ ਸਿੰਘ 15 ਨੂੰ ਕਾਦੀਆਂ ਆਉਣਗੇ, ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਦੀ 33ਵੀਂ ਬਰਸੀ ਸਬੰਧੀ ਸਮਾਗਮਾਂ ‘ਚ ਕਰਨਗੇ ਸ਼ਿਰਕਤ

ਬਟਾਲਾ (ਗੁਰਦਾਸਪੁਰ) – ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਾਦੀਆਂ ਵਿਖੇ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਦੀ 33ਵੀਂ ਬਰਸੀ ਮੌਕੇ ਮਨਾਏ ਜਾ ਰਹੇ ਸਮਾਗਮਾਂ ‘ਚ ਸ਼ਿਰਕਤ ਕਰਨਗੇ। 15 ਦਸੰਬਰ ਨੂੰ ਕਾਦੀਆਂ ਦੀ ਦਾਣਾ ਮੰਡੀ ਵਿਖੇ ਹੋਣ ਵਾਲੇ ਇਸ ਸਮਾਗਮ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸਹਿ ਸਕੱਤਰ ਅਰੁਣ ਕੁਮਾਰ ਵੀ ਪਹੁੰਚ ਰਹੇ ਹਨ। ਤਿਆਰੀਆਂ ਸਬੰਧੀ ਆਰਐਸਐਸ ਵੱਲੋਂ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ।