ਪਹਿਲੀ ਵਾਰ ਨਾਰਵੇ ਸ਼ਤਰੰਜ ਟੂਰਨਾਮੈਂਟ ’ਚ ਹਿੱਸਾ ਲਵੇਗਾ ਅਰਜੁਨ

ਨਾਰਵੇ-ਮਹਾਨ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਤੋਂ ਬਾਅਦ 2800 ਦੀ ਈਐਲੱਓ ਰੇਟਿੰਗ ਤੱਕ ਪਹੁੰਚਣ ਵਾਲਾ ਦੂਜਾ ਭਾਰਤੀ ਗਰੈਂਡਮਾਸਟਰ ਅਰਜੁਨ ਐਰੀਗੇਸੀ ਅਗਲੇ ਸਾਲ ਪਹਿਲੀ ਵਾਰ ਵੱਕਾਰੀ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਹਿੱਸਾ ਲਵੇਗਾ। ਇਹ ਟੂਰਨਾਮੈਂਟ 26 ਮਈ ਤੋਂ 6 ਜੂਨ ਤੱਕ ਖੇਡਿਆ ਜਾਵੇਗਾ। 21 ਸਾਲਾ ਖਿਡਾਰੀ ਨੇ ਇਸ ਬਾਰੇ ਕਿਹਾ, ‘ਨਾਰਵੇ ਸ਼ਤਰੰਜ ਬਾਰੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਹਨ ਪਰ ਮੈਂ ਕਹਾਂਗਾ ਕਿ ‘ਟਾਈਮ ਕੰਟਰੋਲ’ ਅਤੇ ‘ਆਰਮਾਗੇਡਨ’ ਫਾਰਮੈਟ ਮੇਰੇ ਲਈ ਸਭ ਤੋਂ ਵੱਧ ਰੋਮਾਂਚਕ ਹਨ।’ ਅਰਜੁਨ ਦਾ ਇੱਥੋਂ ਤੱਕ ਦਾ ਸਫ਼ਰ ਬਹੁਤ ਬਹੁਤ ਸ਼ਾਨਦਾਰ ਰਿਹਾ ਹੈ। ਜਨਵਰੀ ਵਿੱਚ ਉਸ ਨੇ ਵੱਕਾਰੀ ਟਾਟਾ ਸਟੀਲ ਸ਼ਤਰੰਜ ਚੈਲੰਜਰ ਜਿੱਤਿਆ ਅਤੇ ਮਾਰਚ ਵਿੱਚ ਉਹ ਕੌਮੀ ਚੈਂਪੀਅਨ ਬਣਿਆ। ਇਸ ਮਗਰੋਂ ਉਸ ਨੇ 28ਵੇਂ ਆਬੂ ਧਾਬੀ ਕੌਮਾਂਤਰੀ ਸ਼ਤਰੰਜ ਫੈਸਟੀਵਲ ਵਿੱਚ ਵੀ ਆਪਣਾ ਦਬਦਬਾ ਕਾਇਮ ਰੱਖਿਆ।