ਅੱਜ ਚੰਡੀਗੜ੍ਹ ਪੁੱਜਣਗੇ ਨਰਿੰਦਰ ਮੋਦੀ

ਚੰਡੀਗੜ੍ਹ-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਵਿੱਚ ਤਿੰਨ ਪਰਿਵਰਤਨਸ਼ੀਲ ਨਵੇਂ ਅਪਰਾਧਿਕ ਕਾਨੂੰਨਾਂ – ਭਾਰਤੀ ਨਿਆ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ਯ ਅਧਿਨਿਯਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਕਾਨੂੰਨ ਉਦੋਂ ਲਾਗੂ ਹੋ ਰਹੇ ਹਨ ਜਦੋਂ ਦੇਸ਼ ਸੰਵਿਧਾਨ ਦੇ 75 ਸਾਲ ਪੂਰੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਲਈ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਸਾਡੇ ਯਤਨਾਂ ਵਿੱਚ ਇੱਕ ਵਿਸ਼ੇਸ਼ ਦਿਨ ਹੈ।

ਸ੍ਰੀ ਮੋਦੀ ਅੱਜ ਦੁਪਹਿਰ 12 ਵਜੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਚੰਡੀਗੜ੍ਹ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਦੀ ਥੀਮ “ਸੁਰੱਖਿਅਤ ਸਮਾਜ, ਵਿਕਸਤ ਭਾਰਤ- ਸਜ਼ਾ ਤੋਂ ਨਿਆਂ ਤੱਕ” ਹੈ। ਇਹ ਪ੍ਰੋਗਰਾਮ ਇਹਨਾਂ ਕਾਨੂੰਨਾਂ ਦੀ ਵਿਹਾਰਕ ਵਰਤੋਂ ਨੂੰ ਪ੍ਰਦਰਸ਼ਿਤ ਕਰੇਗਾ, ਇਹ ਦਰਸਾਏਗਾ ਕਿ ਕਿਵੇਂ ਉਹ ਪਹਿਲਾਂ ਹੀ ਅਪਰਾਧਿਕ ਨਿਆਂ ਦੇ ਲੈਂਡਸਕੇਪ ਨੂੰ ਮੁੜ ਆਕਾਰ ਦੇ ਰਹੇ ਹਨ।

ਪੂਰੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੱਗਭੱਗ 4,000 ਪੁਲੀਸ ਕਰਮਚਾਰੀ ਅਤੇ 10 ਅਰਧ ਸੈਨਿਕ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਰੀਬ 11:25 ਵਜੇ ਪੁਰਾਣੇ ਹਵਾਈ ਅੱਡੇ ’ਤੇ ਪਹੁੰਚਣਗੇ। ਜਿੱਥੋਂ ਉਹ ਐਮਆਈ-17 ਹੈਲੀਕਾਪਟਰ ਰਾਹੀਂ ਰਾਜਿੰਦਰਾ ਪਾਰਕ ਹੈਲੀਪੈਡ, ਸੈਕਟਰ 1 ਲਈ ਉਡਾਣ ਭਰਣਗੇ ਅਤੇ ਫਿਰ ਸੜਕ ਰਾਹੀਂ ਪੈੱਕ ਇੰਸਟੀਚਿਉਟ ਜਾਣਗੇ। ਇਸ ਪ੍ਰੋਗਰਾਮ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਿਰਕਤ ਕਰਨਗੇ ਜੋ ਕਿ ਸੋਮਵਾਰ ਸ਼ਾਮ ਨੂੰ ਹੀ ਚੰਡੀਗੜ੍ਹ ਪੁਹੰਚੇ ਹਨ।

ਦੱਖਣੀ ਮਾਰਗ: ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ, ਆਇਰਨ ਮਾਰਕੀਟ ਟਰੈਫਿਕ ਲਾਈਟਾਂ, ਗੁਰਦੁਆਰਾ ਚੌਕ ਅਤੇ ਨਵਾਂ ਲੇਬਰ ਚੌਕ (ਸੈਕਟਰ 20/21-33/34)

ਸਰੋਵਰ ਮਾਰਗ: ਪੁਰਾਣਾ ਮਜ਼ਦੂਰ ਚੌਕ (ਸੈਕਟਰ 18/19-20/21), ਏਪੀ ਚੌਕ (ਸੈਕਟਰ 7/8-18/19) ਅਤੇ ਹੀਰਾ ਸਿੰਘ ਚੌਕ (ਸੈਕਟਰ 5/6-7/8)

ਵਿਗਿਆਨ ਮਾਰਗ: ਸੈਕਟਰ 4/5-8/9 ਚੌਕ, ਨਵਾਂ ਬੈਰੀਕੇਡ ਚੌਕ (ਸੈਕਟਰ 3/4-9/10), ਸੈਕਟਰ 2/3-10/11 ਚੌਕ ਅਤੇ ਪੀਈਸੀ ਲਾਈਟ ਪੁਆਇੰਟ।