ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ: ਗੁਕੇਸ਼ ਤੇ ਲਿਰੇਨ ਵਿਚਾਲੇ ਚੌਥੀ ਬਾਜ਼ੀ ਡਰਾਅ

ਸਿੰਗਾਪੁਰ-ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਅਤੇ ਮੌਜੂਦਾ ਚੈਂਪੀਅਨ ਡਿੰਗ ਲਿਰੇਨ ਨੇ ਅੱਜ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ ਚੌਥੀ ਬਾਜ਼ੀ ਡਰਾਅ ਖੇਡੀ। ਇਸ ਤਰ੍ਹਾਂ ਦੋਵੇਂ ਖਿਡਾਰੀ 2-2 ਅੰਕਾਂ ਨਾਲ ਬਰਾਬਰੀ ’ਤੇ ਹਨ। ਦੋਵੇਂ ਖਿਡਾਰੀ 42 ਚਾਲਾਂ ਤੋਂ ਬਾਅਦ ਬਾਜ਼ੀ ਡਰਾਅ ਕਰਨ ਲਈ ਰਾਜ਼ੀ ਹੋ ਗਏ। ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਸਭ ਤੋਂ ਘੱਟ ਉਮਰ ਦੇ ਖਿਡਾਰੀ 18 ਸਾਲਾ ਗੁਕੇਸ਼ ਨੇ ਬੁੱਧਵਾਰ ਨੂੰ ਤੀਜੀ ਬਾਜ਼ੀ ਜਿੱਤ ਕੇ ਬਰਾਬਰੀ ਕਰ ਲਈ ਸੀ। 32 ਸਾਲਾ ਚੀਨੀ ਖਿਡਾਰੀ ਲਿਰੇਨ ਨੇ ਪਹਿਲੀ ਬਾਜ਼ੀ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਸੀ। ਦੋਵਾਂ ਵਿਚਾਲੇ ਦੂਜੀ ਬਾਜ਼ੀ ਡਰਾਅ ਰਹੀ ਸੀ।