ਨਵੀਂ ਦਿੱਲੀ-ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਵੱਲੋਂ ਸੁਰੱਖਿਆ ਚਿੰਤਾਵਾਂ ਕਾਰਨ ਅਗਲੇ ਸਾਲ ਆਈਸਸੀ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਦੀ ‘‘ਸੰਭਾਵਨਾ ਨਹੀਂ’’ ਹੈ। ਦੋਵਾਂ ਮੁਲਕਾਂ ਵਿਚਾਲੇ ਕੁੜੱਤਣ ਭਰੇ ਰਿਸ਼ਤਿਆਂ ਕਾਰਨ ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਭਾਰਤੀ ਟੀਮ ਉਦੋਂ ਏਸ਼ੀਆ ਕੱਪ ਖੇਡਣ ਪਾਕਿਸਤਾਨ ਗਈ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ ਆਖਰੀ ਦੁਵੱਲੀ ਲੜੀ ਸਾਲ 2012-13 ’ਚ ਖੇਡੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ Randhir Jaiswal ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਬਿਆਨ ਦਾ ਹਵਾਲਾ ਦਿੱਤਾ ਜਿਸ ਬੋਰਡ ਨੇ ਆਖਿਆ ਸੀ ਕਿ ਪਾਕਿਸਤਾਨ ਵਿੱਚ ‘ਸੁਰੱਖਿਆ ਫਿਕਰਾਂ’ ਕਾਰਨ ਇਹ ਸੰਭਾਵਨਾ ਨਹੀਂ ਹੈ ਕਿ ਭਾਰਤੀ ਟੀਮ ਪਾਕਿਸਤਾਨ ’ਚ ਇਸ ਵੱਕਾਰੀ ਟੂਰਨਾਮੈਂਟ ’ਚ ਖੇਡਣ ਲਈ ਸਰਹੱਦ ਪਾਰ ਜਾਵੇਗੀ।