ਦੋ ਸਾਈਬਰ ਠੱਗਾਂ ਨੂੰ ਫਾਜ਼ਿਲਕਾ ਪੁਲਿਸ ਨੇ ਗੁਜਰਾਤ ਤੋਂ ਕਾਬੂ ਕੀਤਾ

 ਫਾਜਿਲਕਾ- ਫਾਜ਼ਿਲਕਾ ਪੁਲਿਸ ਨੇ ਸਾਈਬਰ ਠੱਗਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਗੌਰਵ ਯਾਦਵ ਦੀਆਂ ਹਦਾਇਤਾਂ ਮੁਤਾਬਿਕ,ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀ ਅਗਵਾਈ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਫਾਲਿਜਕਾ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ ਦੀ ਟੀਮ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁੱਕਦਮਾ ਨੰਬਰ 03 ਮਿਤੀ 18 ਸਤੰਬਰ 2024 ਜੁਰਮ 316,318,61 (2) ਬੀਐਨਐਸ ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਬਰ ਬਿਆਨ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਬਰਖਿਲਾਫ ਯਸ਼ਪਾਲ ਵਗੈਰਾ ਜੋ ਕਿ ਮੁੱਦਈ ਮੁਕੱਦਮਾ ਨਾਲ 60,23000/- ਰੂਪੈ ਦੀ ਧੋਖਾਧੜੀ ਕਰਨ ਸੰਬੰਧੀ ਇੰਸਪੈਕਟਰ ਮਨਜੀਤ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਸੀ।

ਦੌਰਾਨੇ ਤਫਤੀਸ਼ ਮੁਦਈ ਮੁੱਕਦਮਾ ਸੁਸ਼ਾਤ ਨਾਗਪਾਲ ਉਕਤ ਨੂੰ 15,50,000/- ਰੁਪਏ ਦੀ ਰਕਮ ਉਸਦੇ ਖਾਤੇ ਵਿੱਚ ਆਰ ਟੀ ਜੀ ਐਸ ਰਾਹੀਂ ਵਾਪਸ ਕਰਵਾਈ ਗਈ ਹੈ। ਇਸਤੋਂ ਇਲਾਵਾ ਦੋਸ਼ੀ ਦੇ ਖਾਤੇ ਵਿੱਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ ਹੈ, ਜੋ ਜਲਦ ਅਨਫਰੀਜ ਰਕਵਾ ਕੇ ਮੁਦਈ ਮੁਕੱਦਮਾ ਨੂੰ ਵਾਪਸ ਕਰਵਾਈ ਜਾਵੇਗੀ । ਮੁਕੱਦਮਾ ਦੀ ਤਫਤੀਸ਼ ਜਾਰੀ ਹੈ।