ਟਾਂਗਰਾ- ਪਿੰਡ ਜੋਧਾਨਗਰੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਤਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਰਿਆੜ ਜੀ ਦੀ ਯੋਗ ਅਗਵਾਈ ਹੇਠ ਕਣਕ ਦੀ ਕਿਸਮ ਡੀ ਬੀ ਡਬਲਯੂ 303 ਦਾ ਸਰਟੀਫਾਈਡ ਬੀਜ ਸਬ ਮਿਸ਼ਨ ਆਨ ਸੀਡ ਐਂਡ ਪਲਾਂਟਿੰਗ ਮਟੀਰੀਅਲ ਸੀਡ ਵਿਲੇਜ ਪ੍ਰੋਗਰਾਮ ਸਕੀਮ ਅਧੀਨ ਕਿਸਾਨਾਂ ਨੂੰ ਸਬਸਿਡੀ ਤੇ ਵੰਡਿਆ ਗਿਆ। ।
ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫ਼ਸਰ ਸਤਵਿੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਕਿਸਾਨਾਂ ਨੂੰ ਕਣਕ ਦੇ ਬੀਜ ਖਰੀਦ ਤੇ ਵੱਧ ਤੋਂ ਵੱਧ ਇਕ ਏਕੜ ਦੇ ਰਕਬੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਕਿਸਾਨ ਸਰਟੀਫਾਈਡ ਬੀਜ ਖਰੀਦ ਕੇ ਅਗਲੇ ਸਾਲ ਆਪਣਾ ਬੀਜ ਤਿਆਰ ਕਰ ਸਕਣ। ਇਹ ਬੀਜ ਤੇ ਸਬਸੀਡੀ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕਿਸਮਾਂ ਤੇ ਹੀ ਮਿਲੇਗੀ ।ਇਸ ਮੌਕੇ ਉਹਨਾਂ ਵੱਲੋ ਕਿਸਾਨਾਂ ਨੂੰ ਬੀਜ ਦੀ ਸੋਧ ਕਰਨ ਬਾਰੇ ਅਤੇ ਕਣਕ ਵਿਚ ਛੋਟੇ ਤੱਤਾਂ ਦੀ ਘਾਟ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਦੌਰਾਨ ਬੀਜ ਪ੍ਰਾਪਤ ਕਰਨ ਲਈ ਕਿਸਾਨਾਂ ਵਿਚ ਕਾਫ਼ੀ ਉਤਸ਼ਾਹ ਸੀ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਇਕਬਾਲ ਸਿੰਘ , ਹਰਜੀਤ ਸਿੰਘ ਢੋਟ ,ਅਵਤਾਰ ਸਿੰਘ ਚੱਤਰੱਥ ਆਦਿ ਨੇ ਕਿਹਾ ਕਿ ਉਹ ਅੱਗੇ ਤੋਂ ਘਰ ਦਾ ਸਰਟੀਫਾਈਡ ਬੀਜ ਤੋ ਤਿਆਰ ਕਰ ਕੇ ਅਪਣਾ ਖੁਦ ਦਾ ਬੀਜ ਬੀਜਣਗੇ ਇਸ ਨਾਲ ਕਿਸਾਨਾਂ ਨੂੰ ਬਹੁਤ ਵਿੱਤੀ ਲਾਭ ਹੋਵੇਗਾ ਅਤੇ ਮਹਿੰਗਾਂ ਬੀਜ ਤੋਂ ਛੁਟਕਾਰਾ ਮਿਲੇਗਾ।ਇਹ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ ।ਇਸ ਮੌਕੇ ਵਿਭਾਗ ਦੇ ਹਜ਼ੂਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ , ਬੇਲਦਾਰ ਅਮਰਜੀਤ ਸਿੰਘ ਅਤੇ ਬੇਲਦਾਰ ਰਵਿੰਦਰ ਸਿੰਘ ਅਤੇ ਨੰਬਰਦਾਰ ਬਿਕਰਮਜੀਤ ਸਿੰਘ, ਤਜਿੰਦਰ ਸਿੰਘ, ਜਗਰੂਪ ਸਿੰਘ, ਅਦਨ ਕੁਮਾਰ, ਜਗੀਰ ਸਿੰਘ, ਰਛਪਾਲ ਸਿੰਘ, ਤਲਵਿੰਦਰ ਸਿੰਘ ਬਾਊ, ਜਸਬੀਰ ਸਿੰਘ, ਬਲਦੇਵ ਸਿੰਘ, ਦਿਲਸੇਰ ਸਿੰਘ, ਸੰਦੀਪ ਸਿੰਘ ਆਦਿ ਕਿਸਾਨ ਹਾਜ਼ਰ ਸਨ।