‘ਦਹਿਸ਼ਤ ‘ਚ ਦਿੱਲੀ …’, ਕੇਜਰੀਵਾਲ ਦਾ ਅਮਿਤ ਸ਼ਾਹ ‘ਤੇ ਵੱਡਾ ਹਮਲਾ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ।

ਕੇਜਰੀਵਾਲ ਨੇ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਦਿੱਲੀ ‘ਚ ਹਰ ਪਾਸੇ ਡਰ ਅਤੇ ਅਸੁਰੱਖਿਆ ਦਾ ਮਾਹੌਲ ਹੈ। ਗਲੀਆਂ ਵਿੱਚ ਗੋਲ਼ੀਆਂ ਚਲਾਈਆਂ ਜਾ ਰਹੀਆਂ ਹਨ, ਵਪਾਰੀਆਂ ਨੂੰ ਧਮਕਾਇਆ ਜਾ ਰਿਹਾ ਹੈ, ਸ਼ਰੇਆਮ ਕਤਲ ਹੋ ਰਹੇ ਹਨ। ਕੇਜਰੀਵਾਲ ਨੇ ਲਿਖਿਆ ਕਿ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਇਆ ਹੈ।

ਕੇਜਰੀਵਾਲ ਨੇ ਕਿਹਾ ਕਿ ਉਹ ਅੱਜ ਸ਼ਾਮ ਨੰਗਲੋਈ ਵਿੱਚ ਅਜਿਹੇ ਦੋ ਪਰਿਵਾਰਾਂ ਨੂੰ ਮਿਲਣ ਜਾ ਰਹੇ ਹਨ। ਦਿਨ ਦਿਹਾੜੇ ਇਕ ਪਰਿਵਾਰ ਦੀ ਦੁਕਾਨ ‘ਤੇ ਗੋਲ਼ੀਆਂ ਚਲਾਈਆਂ ਗਈਆਂ। ਇਕ ਹੋਰ ਪਰਿਵਾਰ ਤੋਂ ਫੋਨ ‘ਤੇ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਇਹ ਸਭ ਕੁਝ ਦਿੱਲੀ ਵਿਚ ਹੋ ਰਿਹਾ ਹੈ।

ਕੇਜਰੀਵਾਲ ਅੱਗੇ ਲਿਖਿਆ ਕਿ ਹਰ ਰੋਜ਼ ਅਖਬਾਰਾਂ ਵਿੱਚ ਖ਼ਬਰਾਂ ਛਪ ਰਹੀਆਂ ਹਨ। ਕੀ ਕਿਸੇ ਨੇ ਸੋਚਿਆ ਸੀ ਕਿ ਦਿੱਲੀ ਇੱਕ ਦਿਨ ਦੇਸ਼ ਦੀ ਲੁੱਟ ਦੀ ਰਾਜਧਾਨੀ ਬਣ ਜਾਵੇਗੀ?

ਉਨ੍ਹਾਂ ਲਿਖਿਆ ਕਿ ਇਹ ਸਭ ਕੁਝ ਅਮਿਤ ਸ਼ਾਹ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਹੋ ਰਿਹਾ ਹੈ। ਦਿੱਲੀ ਦੇ ਲੋਕ ਡਰ ਵਿਚ ਜੀਅ ਰਹੇ ਹਨ ਅਤੇ ਵਿਹਲੇ ਬੈਠੇ ਹਨ।