ਨਵੀਂ ਦਿੱਲੀ – IPL Auction 2025 ਦੀ ਮੈਗਾ ਨਿਲਾਮੀ ਦਾ ਪਹਿਲਾ ਦਿਨ 24 ਨਵੰਬਰ ਨੂੰ ਸੀ। ਇਹ ਨਿਲਾਮੀ ਸਾਊਦੀ ਅਰਬ ਦੇ ਜੇਦਾਹ ‘ਚ ਹੋਈ। ਸਾਰੇ 12 ਸੈੱਟਾਂ ਦੀ ਨਿਲਾਮੀ ਪੂਰੀ ਹੋ ਗਈ। ਪਹਿਲੇ ਦਿਨ ਕੁੱਲ 72 ਖਿਡਾਰੀ ਵਿਕੇ। ਰਿਸ਼ਭ ਪੰਤ (Rishabh Pant) ਸਾਰੇ ਰਿਕਾਰਡ ਤੋੜ ਕੇ ਆਈਪੀਐੱਲ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ। ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ‘ਚ ਉਸ ਨੂੰ ਖ਼ਰੀਦਿਆ।
ਉੱਥੇ ਹੀ ਸ਼੍ਰੇਅਸ ਅਈਅਰ (shreyas iyer) IPL Auction 2025 ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ਦੀ ਬੋਲੀ ਲਗਾਈ। ਪੰਜਾਬ ਨੂੰ ਸ਼ਾਇਦ ਆਪਣਾ ਕਪਤਾਨ ਮਿਲ ਗਿਆ ਹੈ। ਕੇਕੇਆਰ ਨੇ ਵੈਂਕਟੇਸ਼ ਅਈਅਰ ਨੂੰ 23.75 ਕਰੋੜ ਰੁਪਏ ਵਿਚ ਖ਼ਰੀਦ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਰਸ਼ਦੀਪ ਸਿੰਘ ਤੀਜਾ ਸਭ ਤੋਂ ਮਹਿੰਗਾ ਖਿਡਾਰੀ ਰਿਹਾ। ਪੰਜਾਬ ਨੇ ਇਸ ਨੂੰ ਆਰਟੀਐਮ ਦੀ ਵਰਤੋਂ ਕਰ ਕੇ 18 ਕਰੋੜ ਰੁਪਏ ’ਚ ਖ਼ਰੀਦਿਆ।
ਪੰਜਾਬ ਨੇ ਆਈਪੀਐੱਲ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਯੁਜਵੇਂਦਰ ਚਾਹਲ ਨੂੰ ਵੀ 18 ਕਰੋੜ ਰੁਪਏ ਵਿਚ ਖ਼ਰੀਦਿਆ। ਕੇਐੱਲ ਰਾਹੁਲ ਨੂੰ ਦਿੱਲੀ ਕੈਪੀਟਲਸ ਨੇ 14 ਕਰੋੜ ਰੁਪਏ ਵਿਚ ਖ਼ਰੀਦਿਆ। ਦਿੱਲੀ ਨੇ ਰਸਿਖ ਡਾਰ ਨੂੰ 6 ਕਰੋੜ ਰੁਪਏ ‘ਚ ਖ਼ਰੀਦਿਆ।
ਆਈਪੀਐੱਲ ਨਿਲਾਮੀ ਦਾ ਅੱਜ ਦੂਜਾ ਦਿਨ ਹੈ। ਅੱਜ ਕੁਝ ਟੀਮਾਂ ‘ਤੇ ਖਾਸ ਧਿਆਨ ਰੱਖਿਆ ਜਾਵੇਗਾ, ਜਿਸ ‘ਚ ਆਰਸੀਬੀ ਸ਼ਾਮਿਲ ਹੈ। ਇਸ ਟੀਮ ਨੇ ਮਾਰਕੀ ਖਿਡਾਰੀਆਂ ਦੇ ਸੈੱਟ ਵਿਚ ਬਹੁਤੀ ਦਿਲਚਸਪੀ ਨਹੀਂ ਦਿਖਾਈ। ਹਾਲਾਂਕਿ ਦਿਨ ਦੇ ਅੰਤ ਵਿਚ ਉਨ੍ਹਾਂ ਨੇ ਨਵੇਂ ਖਿਡਾਰੀਆਂ ਲਈ ਬਟੂਆ ਖੋਲ੍ਹਿਆ ਤੇ ਜਿਤੇਸ਼ ਸ਼ਰਮਾ ਨੂੰ 11 ਕਰੋੜ ਰੁਪਏ ਵਿਚ ਖ਼ਰੀਦਿਆ। ਅੱਜ ਇਹ ਦੇਖਣਾ ਬਾਕੀ ਹੈ ਕਿ RCB ਕਿਸ ਤਰ੍ਹਾਂ ਦੀ ਖ਼ਰੀਦਦਾਰੀ ਕਰਦੀ ਹੈ। ਆਰਸੀਬੀ ਤੋਂ ਇਲਾਵਾ ਮੁੰਬਈ ਇੰਡੀਅਨਜ਼ ਵੀ ਪਹਿਲੇ ਦਿਨ ਜ਼ਿਆਦਾ ਸਰਗਰਮ ਨਜ਼ਰ ਨਹੀਂ ਆਈ। ਅੱਜ ਸਭ ਦੀਆਂ ਨਜ਼ਰਾਂ ਮੁੰਬਈ ‘ਤੇ ਵੀ ਹੋਣਗੀਆਂ।
ਪਹਿਲੇ ਦਿਨ 72 ਖਿਡਾਰੀ ਵਿਕੇ। ਇਨ੍ਹਾਂ ਵਿਚ 24 ਵਿਦੇਸ਼ੀ ਖਿਡਾਰੀ ਵੀ ਸ਼ਾਮਿਲ ਹਨ। ਪਹਿਲੇ ਦਿਨ ਕੁੱਲ 72 ਖਿਡਾਰੀ ਖਰੀਦੇ ਗਏ, ਜਿਨ੍ਹਾਂ ‘ਚੋਂ ਸਭ ਤੋਂ ਮਹਿੰਗਾ ਰਿਸ਼ਭ ਪੰਤ 27 ਕਰੋੜ ਰੁਪਏ ‘ਚ ਵਿਕਿਆ। ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ‘ਚ ਖਰੀਦਿਆ, ਕੋਲਕਾਤਾ ਨਾਈਟ ਰਾਈਡਰਜ਼ ਨੇ ਵੈਂਕਟੇਸ਼ ਅਈਅਰ ਨੂੰ 23.75 ਕਰੋੜ ‘ਚ ਖਰੀਦਿਆ। ਨਿਲਾਮੀ ਦੇ ਪਹਿਲੇ ਦਿਨ ਸਾਰੀਆਂ ਫਰੈਂਚਾਇਜ਼ੀਜ਼ ਨੇ ਮਿਲ ਕੇ 467.95 ਕਰੋੜ ਰੁਪਏ ਖ਼ਰਚ ਕੀਤੇ।