ਸੀਬੀਐੱਸਈ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਹੋਣਗੀਆਂ

ਨਵੀਂ ਦਿੱਲੀ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਬੁੱਧਵਾਰ ਦੇਰ ਰਾਤ ਜਾਰੀ ਇੱਕ ਨੋਟੀਫਿਕੇਸ਼ਨ ‘ਚ ਬੋਰਡ ਨੇ ਐਲਾਨ ਕੀਤਾ ਹੈ ਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਨੂੰ ਖਤਮ ਹੋਣਗੀਆਂ, ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ, 2025 ਨੂੰ ਖਤਮ ਹੋਣਗੀਆਂ। ਪਹਿਲੀ ਵਾਰ ਬੋਰਡ ਵੱਲੋਂ ਡੇਟਸ਼ੀਟ ਘੱਟੋ-ਘੱਟ 86 ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਦੋਵਾਂ ਵਿਸ਼ਿਆਂ ਵਿੱਚ ਕਾਫ਼ੀ ਅੰਤਰ ਦਿੱਤਾ ਗਿਆ ਹੈ। ਡੇਟਸ਼ੀਟ ਨੂੰ ਘੱਟੋ-ਘੱਟ 40,000 ਵਿਸ਼ਿਆਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਇਨ ਕੀਤਾ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀ ਦੁਆਰਾ ਚੁਣੇ ਗਏ ਕੋਈ ਵੀ ਦੋ ਵਿਸ਼ੇ ਇੱਕੋ ਮਿਤੀ ‘ਤੇ ਨਾ ਪੈਣ।