ਨਵੀਂ ਦਿੱਲੀ- ਦਿੱਲੀ-ਐੱਨਸੀਆਰ ਸਮੇਤ ਉੱਤਰ ਭ੍ਰਥਧਏਖਈ ਸੂਬਿਆਂ ’ਚ ਧੁੰਦ ਤੇ ਘੱਟ ਦ੍ਰਿਸ਼ਤਾ ਦੇ ਕਾਰਨ ਟ੍ਰੇਨਾਂ ਦੀ ਰਫਤਾਰ ਘੱਟ ਹੋ ਗਈ ਹੈ। ਐਕਸਪ੍ਰੈੱਸ-ਸੁਪਰਫਾਸਟ ਟ੍ਰੇਨਾਂ ਦੇ ਨਾਲ ਹੀ ਰਾਜਧਾਨੀ-ਸ਼ਤਾਬਦੀ ਵਰਗੀਆਂ ਵੀਆਈਪੀ ਟ੍ਰੇਨਾਂ ਵੀ ਘੰਟਿਆਂ ਲੇਟ ਚੱਲ ਰਹੀਆਂ ਹਨ। ਇਸਦੇ ਕਾਰਨ ਮੰਗਲਵਾਰ ਨੂੰ ਵੀ ਯਾਤਰੀਆਂ ਦੀ ਪਰੇਸ਼ਾਨੀ ਘੱਟ ਨਹੀਂ ਹੋਈ। ਦਿੱਲੀ ਆਉਣ ਤੇ ਇੱਥੋਂ ਜਾਣ ਵਾਲੀਆਂ ਲਗਪਗ 100 ਟ੍ਰੇਨਾਂ ਇਕ ਤੋਂ ਲੈ ਕੇ 27 ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਲੰਬੀ ਦੂਰੀ ਦੀਆਂ ਟ੍ਰੇਨਾਂ ਦੇ ਨਾਲ ਹੀ ਲੋਕਲ ਟ੍ਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਦੇਰੀ ਨਾਲ ਦਿੱਲੀ ਪਹੁੰਚਣ ਦੇ ਕਾਰਨ ਕਈ ਟ੍ਰੇਨਾਂ ਦੇ ਰਵਾਨਗੀ ਸਮੇਂ ’ਚ ਬਦਲਾਅ ਕਰਨਾ ਪੈ ਰਿਹਾ ਹੈ। ਸਿਆਲਦਾਹ, ਹਾਵੜਾ, ਭੁਬਨੇਸ਼ਵਰ ਰਾਜਧਾਨੀ, ਕਾਨਪੁਰ ਸ਼ਤਾਬਦੀ ਸਮੇਤ ਕਈ ਟ੍ਰੇਨਾਂ ਦੇਰੀ ਨਾਲ ਰਵਾਨਾ ਹੋਈਆਂ। ਨਵੀਂ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਟ੍ਰੇਨ ਨੰਬਰ 22436 ਵੰਦੇ ਭਾਰਤ ਐਕਸਪ੍ਰੈੱਸ ਰਵਾਨਾ ਤਾਂ ਸਹੀ ਸਮੇਂ ’ਤੇ ਹੋਈ ਪਰ ਵਾਰਾਨਸੀ ਦੋ ਘੰਟੇ ਦੇਰੀ ਨਾਲ ਪਹੁੰਚੀ। ਇਹ ਟ੍ਰੇਨ ਵਾਰਾਨਸੀ ਤੋਂ ਰਵਾਨਾ ਵੀ ਇਕ ਘੰਟਾ 50 ਮਿੰਟ ਦੀ ਦੇਰੀ ਨਾਲ ਹੋਈ।
10 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਦਿਲੱੀ ਪਹੁੰਚਣ ਵਾਲੀਆਂ ਟਰੇਨਾਂ
ਸਹਿਰਸਾ-ਆਨੰਦ ਵਿਹਾਰ ਟਰਮੀਨਲ ਵਿਸ਼ੇਸ਼ (05577):20.30 ਘੰਟੇ
ਰਾਜੇਂਦਰ ਨਗਰ-ਆਨੰਦ ਵਿਹਾਰ ਟਰਮੀਨਲ ਵਿਸ਼ੇਸ਼ (03227):17.43 ਘੰਟੇ
ਮੁਜ਼ੱਫਰਪੁਰ-ਆਨੰਦ ਵਿਹਾਰ ਟਰਮੀਨਲ ਸੁਪਰਫਾਸਟ ਐਕਸਪ੍ਰੈੱਸ : 16.08 ਘੰਟੇ
ਦਰਭੰਗਾ-ਆਨੰਦ ਵਿਹਾਰ ਟਰਮੀਨਲ ਤਿਉਹਾਰ ਵਿਸ਼ੇਸ਼ (05581):12 ਘੰਟੇ
ਕੰਨਿਆਕੁਮਾਰੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਹਿਮਸਾਗਰ ਐਕਸਪ੍ਰੈੱਸ :15 ਘੰਟੇ
ਬੇਗੂਸਰਾਏ-ਨਵੀਂ ਦਿੱਲੀ ਹਮਸਫਰ ਐਕਸਪ੍ਰੈੱਸ:13 ਘੰਟੇ
ਬਾਲੂਰਘਾਟ-ਬਠਿੰਡਾ ਫਰੱਕਾ ਐਕਸਪ੍ਰੈੱਸ :11.18 ਧੰਟੇ
ਦੇਰੀ ਨਾਲ ਰਵਾਨਾ ਹੋਣ ਵਾਲੀਆਂ ਪ੍ਰਮੁੱਖ ਟ੍ਰੇਨਾਂ
ਆਨੰਦ ਵਿਹਾਰ ਟਰਮੀਨਲ-ਸਹਿਰਸਾ ਤਿਉਹਾਰ ਵਿਸ਼ੇਸ਼:27 ਘੰਟੇ
ਆਨੰਦ ਵਿਹਾਰ ਟਰਮੀਨਲ-ਰਾਜੇਂਦਰ ਨਗਰ ਵਿਸ਼ੇਸ਼ (03228):17 ਘੰਟੇ
ਆਨੰਦ ਵਿਹਾਰ ਟਰਮੀਨਲ-ਦਰਭੰਗਾ ਤਿਉਹਾਰ ਵਿਸ਼ੇਸ਼ (05582): 15 ਘੰਟੇ
ਆਨੰਦ ਵਿਹਾਰ ਟਰਮੀਨਲ-ਮੁਜ਼ੱਫਰਪੁਰ ਕਲੋਨ ਐਕਸਪ੍ਰੈੱਸ (05284): 19 ਘੰਟੇ
ਆਨੰਦ ਵਿਹਾਰ ਟਰਮੀਨਲ- ਮੁਜ਼ੱਫਰਪੁਰ ਵਿਸ਼ੇਸ਼ (06220): 11.30 ਘੰਟੇ
ਆਨੰਦ ਵਿਹਾਰ ਟਰਮੀਨਲ-ਗਯਾ ਕਲੋਨ ਐਕਸਪ੍ਰੈੱਸ (02398):2.40 ਘੰਟੇ
ਆਨੰਦ ਵਿਹਾਰ ਟਰਮੀਨਲ-ਲਖਨਊ ਡਬਲ ਡੈਕਰ- ਦੋ ਘੰਟੇ
ਨਵੀਂ ਦਿੱਲੀ-ਦਰਭੰਗਾ ਹਮਸਫਰ- ਪੰਜ ਘੰਟੇ
ਨਵੀਂ ਦਿੱਲੀ-ਬੇਗੂਸਰਾਏ ਹਮਸਫਰ:4.25 ਘੰਟੇ
ਨਵੀਂ ਦਿੱਲੀ-ਰਾਜੇਂਦਰ ਨਗਰ ਵਿਸ਼ੇਸ਼ (02394): 6.10 ਘੰਟੇ