ਪੱਛਮੀ ਗੜਬੜੀ ਦੂਰ ਕਰੇਗੀ ਉੱਤਰ ਭਾਰਤ ਦੀ ਧੁੰਦ, ਏਨੇ ਦਿਨਾਂ ’ਚ ਮਿਲ ਸਕਦੀ ਹੈ ਵੱਡੀ ਰਾਹਤ

ਨਵੀਂ ਦਿੱਲੀ- ਮੌਸਮ ਬਦਲ ਰਿਹਾ ਹੈ ਤੇ ਰਾਤ ਦੇ ਤਾਪਮਾਨ ’ਚ ਗਿਰਾਵਟ ਜਾਰੀ ਹੈ ਪਰ ਅਸਮਾਨ ’ਚ ਛਾਈ ਧੁਆਂਖੀ ਧੁੰਦ ਕਾਰਨ ਉੱਤਰ ਭਾਰਤ ਦੇ ਵੱਡੇ ਇਲਾਕੇ ਨੂੰ ਹਾਲੇ ਦਿਨ ਦੀ ਗਰਮੀ ਤੋਂ ਪੂਰੀ ਤਰ੍ਹਾਂ ਰਾਹਤ ਮਿਲਣ ਵਾਲੀ ਨਹੀਂ। ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ’ਚ ਪ੍ਰਦੂਸ਼ਣ ਅਤਿ ਖ਼ਤਰਨਾਕ ਸਥਿਤੀ ’ਚ ਪਹੁੰਚ ਚੁੱਕਾ ਹੈ। ਰਾਸ਼ਟਰੀ ਰਾਜਧਾਨੀ ਖੇਤਰ ਨੂੰ ਧੁਆਂਖੀ ਧੁੰਦ ਤੋਂ ਛੁਟਕਾਰਾ ਤਾਂ ਹੀ ਮਿਲ ਸਕਦਾ ਹੈ, ਜਦੋਂ ਉੱਤਰ ਪੱਛਮ ਤੋਂ ਆਉਣ ਵਾਲੀ ਹਵਾ ਤੇਜ਼ ਹੋਵੇਗੀ। ਜੰਮੂ-ਕਸ਼ਮੀਰ ’ਚ ਪਹਾੜਾਂ ’ਤੇ ਬਰਫ਼ਬਾਰੀ ਹੋਣ ਲੱਗੀ ਹੈ। ਮੌਸਮ ਠੰਢਾ ਵੀ ਹੋਣ ਲੱਗਾ ਹੈ। ਅਗਲੇ ਦੋ-ਤਿੰਨ ਦਿਨਾਂ ’ਚ ਉੱਤਰ-ਪੱਛਮ ਤੋਂ ਆਉਣ ਵਾਲੀ ਹਵਾ ਦੀ ਰਫ਼ਤਾਰ ਤੇਜ਼ ਹੋ ਸਕਦੀ ਹੈ। ਇਸ ਨਾਲ ਤਾਪਮਾਨ ਡਿੱਗੇਗਾ ਤੇ ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਧੁੰਦ ਤੋਂ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਅਜਿਹਾ ਮਾਮੂਲੀ ਰੂਪ ਨਾਲ ਹੀ ਹੋਵੇਗਾ ਕਿਉਂਕਿ ਮੌਸਮ ’ਚ ਵੱਡਾ ਬਦਲਾਅ ਨਹੀਂ ਹੋਣ ਜਾ ਰਿਹਾ।

ਪਿਛਲੇ ਕਈ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਮੌਨਸੂਨ ਦੇ ਹੱਟਦੇ ਹੀ ਬਾਰਿਸ਼ ਰੁਕ ਜਾਂਦੀ ਹੈ ਤੇ ਪ੍ਰਦੂਸ਼ਣ ਵੱਧ ਜਾਂਦਾ ਹੈ। ਬਦਲਾਅ ਦਾ ਦੂਜਾ ਦੌਰ ਨਵੰਬਰ ਦੇ ਆਖ਼ਰੀ ਹਫ਼ਤੇ ’ਚ ਆਏਗਾ ਜਦੋਂ ਜੰਮੂ-ਕਸ਼ਮੀਰ ’ਚ ਇਕ ਮਜ਼ਬੂਤ ਪੱਛਮੀ ਗੜਬੜੀ ਦੀ ਸਥਿਤੀ ਬਣ ਜਾਵੇਗੀ। ਉਸਦੇ ਸਰਗਰਮ ਹੁੰਦੇ ਹੀ ਪਹਾੜਾਂ ’ਚ ਤੇਜ਼ ਬਰਫ਼ਬਾਰੀ ਦੇ ਨਾਲ ਬਾਰਿਸ਼ ਵੀ ਹੋਵੇਗੀ, ਜਿਹੜੀ ਧੁੰਦ ਨੂੰ ਅੱਗੇ ਧੱਕ ਸਕਦੀ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜਾਂ ’ਤੇ ਹਲਕੀ ਬਾਰਿਸ਼ ਹੋਣ ਲੱਗੀ ਹੈ।

ਹਵਾ ਦੀ ਹੌਲ਼ੀ ਰਫ਼ਤਾਰ ਤੇ ਪ੍ਰਦੂਸ਼ਣ ਦੀ ਬਹੁਤਾਤ ਕਾਰਨ ਦਿੱਲੀ ਦੀ ਹਵਾ ਖ਼ਤਰਨਾਕ ਸ਼੍ਰੇਣੀ ’ਚ ਪਹੁੰਚ ਚੁੱਕੀ ਹੈ। ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸੱਤ ਸੌ ਦੇ ਪਾਰ ਚਲਾ ਗਿਆ ਹੈ। ਜਦੋਂ ਹਵਾ ਦੀ ਰਫ਼ਤਾਰ ਸੁਸਤ ਪੈਂਦੀ ਹੈ ਤਾਂ ਭਾਫ ਦੇ ਕਣ ਧੂੜ ਮਿੱਟੀ ਨਾਲ ਚਿਪਕ ਜਾਂਦੇ ਹਨ ਤੇ ਧੁੰਦ ਨਾਲ ਮਿਲ ਕੇ ਧੁਆਂਖੀ ਧੁੰਦ ਬਣਾ ਲੈਂਦੇ ਹਨ। ਇਸ ਵਾਰੀ ਨਵੰਬਰ ਦੇ ਅੱਧਾ ਨਿਕਲਣ ਤੋਂ ਬਾਅਦ ਵੀ ਸਰਦੀ ਦੀ ਸ਼ੁਰੂਆਤ ਨਹੀਂ ਹੋਈ। ਤਾਪਮਾਨ ਦੇ ਲਗਾਤਾਰ ਡਿੱਗਣ ਨਾਲ ਹੇਠਾਂ ਦੀ ਹਵਾ ਗਰਮ ਹੁੰਦੀ ਜਾਂਦੀ ਹੈ ਅਤੇ ਉੱਪਰ ਦੀ ਠੰਢੀ ਹੁੰਦੀ ਜਾਂਦੀ ਹੈ। ਇਸਦਾ ਅਸਰ ਹੁੰਦਾ ਹੈ ਕਿ ਗਰਮ ਹਵਾ ਦੇ ਉੱਪਰ ਠੰਢੀ ਹਵਾ ਦੀ ਇਕ ਪਰਤ ਦੇ ਕਾਰਨ ਢੱਕਣ ਵਰਗਾ ਲੱਗ ਜਾਂਦਾ ਹੈ, ਜਿਸ ਨਾਲ ਪ੍ਰਦੂਸ਼ਿਤ ਹਵਾ ਨਹੀਂ ਹਟਦੀ।