ਆਸਟ੍ਰੇਲੀਆ ‘ਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਹਮਲਾ

ਮੈਲਬੌਰਨ-ਆਸਟ੍ਰੇਲੀਆ ‘ਚ ਲਾਈਵ ਪ੍ਰਦਰਸ਼ਨ ਦੌਰਾਨ ਪੰਜਾਬੀ ਗਾਇਕ ਅਤੇ ਗੀਤਕਾਰ ਗੈਰੀ ਸੰਧੂ (Garry Sandhu) ਨੂੰ ਇਕ ਅਣਕਿਆਸੀ ਘਟਨਾ ਦਾ ਸਾਹਮਣਾ ਕਰਨਾ ਪਿਆ। ਜ਼ੁਬਾਨੀ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਸਟੇਜ ‘ਤੇ ਗਾਇਕ ਉੱਪਰ ਹਮਲਾ ਕਰ ਦਿੱਤਾ। ਨਿਊ ਸਾਊਥ ਵੇਲਜ਼ ‘ਚ ਹੋਏ ਇਸ ਪ੍ਰੋਗਰਾਮ ਨੇ ਪ੍ਰਸ਼ੰਸਕਾਂ ਤੇ ਹਾਜ਼ਰੀਨਾਂ ਨੂੰ ਹੈਰਾਨ ਕਰ ਦਿੱਤਾ।