ਬਿਨਾਂ ਪੈਨ ਕਾਰਡ ਦੇ ਕਈ ਸਹੂਲਤਾਂ ਤੋਂ ਰਹਿ ਸਕਦੇ ਹੋ ਵਾਂਝੇ

ਨਵੀਂ ਦਿੱਲੀ-ਪੈਨ ਕਾਰਡ (Pan Card) ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਭਾਵੇਂ ਉਹ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਹੋਵੇ ਜਾਂ ਬੈਂਕ ਖਾਤਾ ਖੋਲ੍ਹਣਾ ਹੋਵੇ। ਹਰ ਥਾਂ ਪੈਨ ਕਾਰਡ ਮੰਗਿਆ ਜਾਂਦਾ ਹੈ। ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਪੈਨ ਕਾਰਡ ਲਾਜ਼ਮੀ ਹੈ। ਅਜਿਹੇ ‘ਚ ਤੁਹਾਡੇ ਲਈ ਆਧਾਰ ਕਾਰਡ ਦੇ ਨਾਲ ਇਸ ਦਸਤਾਵੇਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਸੀਂ ਕੁਝ ਮਿੰਟਾਂ ਵਿੱਚ ਨਵੇਂ ਪੈਨ ਕਾਰਡ ਲਈ ਅਰਜ਼ੀ ਦੇ ਸਕਦੇ ਹੋ।

ਪੈਨ ਕਾਰਡ ਲਈ ਅਪਲਾਈ ਦੇਣ ਲਈ ਕੁਝ ਸਟੈਪ ਫਾਲੋ ਕਰਨੇ ਪੈਂਦੇ ਹਨ। ਅਪਲਾਈ ਕਰਨ ਦੇ ਲਗਪਗ 15 ਦਿਨਾਂ ਦੇ ਅੰਦਰ ਪੈਨ ਕਾਰਡ ਪਤੇ ‘ਤੇ ਪਹੁੰਚਾ ਦਿੱਤਾ ਜਾਂਦਾ ਹੈ।

ਸਟੈੱਪ 1- NSDL ਜਾਂ UTIITSL ਪੋਰਟਲ ‘ਤੇ ਜਾਓ।

ਸਟੈੱਪ 2- ਨਿਊ ਪੈਨ ਵਾਲੇ ਆਪਸ਼ਨ ‘ਤੇ ਕਲਿੱਕ ਕਰੋ।

ਸਟੈੱਪ 3- ਐਪਲੀਕੇਸ਼ਨ ਟਾਈਪ ਵਿੱਚ ‘PAN Card Form 49A’ ਚੁਣੋ।

ਸਟੈੱਪ 4- ਪੇਜ ‘ਤੇ ਨਾਮ, ਆਖਰੀ ਨਾਮ, DOB ਤੇ ਮੋਬਾਈਲ ਵਰਗੀ ਡਿਟੇਲ ਭਰੋ।

ਸਟੈੱਪ 5- ਪ੍ਰੋਸੈਸਿੰਗ ਸ਼ੁਰੂ ਕਰਨ ਲਈ ਫਾਰਮ ਜਮ੍ਹਾ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਸੈਸਿੰਗ ਫੀਸ ਆਨਲਾਈਨ ਜਾਂ ਡਿਮਾਂਡ ਡਰਾਫਟ ਰਾਹੀਂ ਅਦਾ ਕਰਨੀ ਪਵੇਗੀ।

ਸਟੈੱਪ 6- ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਇੱਕ Acknowledgement Slip ਮਿਲੇਗੀ।

ਸਟੈੱਪ 7- ਹੁਣ ਤੁਹਾਨੂੰ ਆਧਾਰ OTP ਪ੍ਰਮਾਣਿਕਤਾ ਦੀ ਵਰਤੋਂ ਕਰਕੇ ਐਪਲੀਕੇਸ਼ਨ ‘ਤੇ ਈ-ਸਾਈਨ ਕਰਨਾ ਹੋਵੇਗਾ। ਤੁਸੀਂ NSDL PAN ਦਫਤਰ/UTIITSL ਦਫਤਰ (ਕੂਰੀਅਰ ਰਾਹੀਂ) ਨੂੰ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਅਰਜ਼ੀ ਵੀ ਭੇਜ ਸਕਦੇ ਹੋ।

ਸਟੈੱਪ 8- ਇੱਕ ਵਾਰ ਵੈਰੀਫਿਕੇਸ਼ਨ ਪੂਰਾ ਹੋਣ ਤੋਂ ਬਾਅਦ, ਪੈਨ ਕਾਰਡ ਨੰਬਰ ਜਾਰੀ ਕੀਤਾ ਜਾਂਦਾ ਹੈ। ਤੁਸੀਂ ਸਿਰਫ਼ ਦੋ ਘੰਟਿਆਂ ਬਾਅਦ ਡਿਜੀਟਲ ਪੈਨ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ, ਪਰ ਫਿਜ਼ੀਕਲ ਕਾਰਡ ਨੂੰ ਪਹੁੰਚਣ ਵਿੱਚ ਘੱਟੋ-ਘੱਟ 15 ਦਿਨ ਲੱਗ ਜਾਂਦੇ ਹਨ।

ਆਫਲਾਈਨ ਅਪਲਾਈ ਕਰਨ ਦਾ ਪ੍ਰਸੈੱਸ

ਤੁਸੀਂ ਜ਼ਿਲ੍ਹਾ ਪੱਧਰੀ ਪੈਨ ਏਜੰਸੀ ਰਾਹੀਂ ਪੈਨ ਕਾਰਡ ਲਈ ਆਫਲਾਈਨ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ NSDL ਜਾਂ UTIITSL ਵੈੱਬਸਾਈਟ ਤੋਂ ਫਾਰਮ 49A ਡਾਊਨਲੋਡ ਕਰਨਾ ਹੋਵੇਗਾ। ਤੁਸੀਂ ਇਹ ਫਾਰਮ ਏਜੰਸੀ ਦੇ ਏਜੰਟ ਤੋਂ ਵੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਬਾਅਦ, ਫਾਰਮ ਨੂੰ ਭਰ ਕੇ NSDL/UTIITSL ਦਫਤਰ ਨੂੰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਜਮ੍ਹਾ ਕਰਨਾ ਹੋਵੇਗਾ। ਇਸ ਲਈ ਕੁਝ ਫੀਸਾਂ ਲਈਆਂ ਜਾਂਦੀਆਂ ਹਨ। ਨਵਾਂ ਪੈਨ ਕਾਰਡ ਵੈਰੀਫਿਕੇਸ਼ਨ ਪੂਰਾ ਹੋਣ ਦੇ 15 ਦਿਨਾਂ ਦੇ ਅੰਦਰ ਪਤੇ ‘ਤੇ ਪਹੁੰਚਾਇਆ ਜਾਂਦਾ ਹੈ।