ਆਸਟਰੇਲੀਆ- ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਟੀ-20 ਮੈਚ ’ਚ ਵੀਰਵਾਰ ਨੂੰ ਗਾਬਾ ‘ਚ ਹੋਣ ਵਾਲਾ ਟਾਸ ਬਿਜਲੀ ਲਸ਼ਕਣ ਕਾਰਨ ਦੇਰੀ ਨਾਲ ਸ਼ੁਰੂ ਹੋਵੇਗਾ। ਪੰਜ ਓਵਰਾਂ ਦੇ ਮੈਚ ਦਾ ਕੱਟ-ਆਫ ਸਮਾਂ ਸਥਾਨਕ ਸਮੇਂ ਅਨੁਸਾਰ ਰਾਤ 8.29 ਵਜੇ ਹੈ। ਤਿੰਨ ਮੈਚਾਂ ਦੀ ਵਨਡੇ ਲੜੀ ਦੀ ਸਮਾਪਤੀ ਤੋਂ ਬਾਅਦ ਆਸਟਰੇਲੀਆ ਅਤੇ ਪਾਕਿਸਤਾਨ ਟੀ 20 ’ਚ ਸਾਹਮਣਾ ਕਰਨਗੇ।
ਸੀਰੀਜ਼ ਦਾ ਦੂਜਾ ਮੈਚ ਸ਼ਨੀਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਅਤੇ ਆਖਰੀ ਮੈਚ ਹੋਬਾਰਟ ਦੇ ਬੇਲੇਰੀਵ ਓਵਲ ’ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ 22 ਸਾਲਾਂ ਬਾਅਦ ਆਸਟਰੇਲੀਆ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ 1-0 ਦੇ ਘਾਟੇ ਨੂੰ 2-1 ਨਾਲ ਜਿੱਤ ਕੇ ਸੀਰੀਜ਼ ਵਿੱਚ ਸਫ਼ਲਤਾ ਹਾਸਲ ਕੀਤੀ।