ਸਰਹੱਦ ਨੇੜੇ ਖੇਤਾਂ ‘ਚੋਂ 4 ਕਿੱਲੋ ਹੈਰੋਇਨ ਬਰਾਮਦ, BSF ਤੇ ਪੁਲਿਸ ਨੇ ਚਲਾਇਆ ਸਾਂਝਾ ਆਪ੍ਰੇਸ਼ਨ

ਬੀਐਸਐਫ ਤੇ ਸੈਕਟਰ ਗੁਰਦਾਸਪੁਰ ਦੀ 27 ਬਟਾਲੀਅਨ ਦੇ ਜਵਾਨਾਂ ਵੱਲੋਂ ਜਿੱਥੇ ਪੁਲਿਸ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਸ਼ਾਹਪੁਰ ਗੁਰਾਇਆ ਤੇ ਹਰੂਵਾਲ ਦੇ ਖੇਤਾਂ ‘ਚੋਂ ਦੋ ਡਰੋਨ ਤੇ ਇਕ ਪੈਕਟ ਹੈਰੋਇਨ ਬਰਾਮਦ ਕੀਤਾ ਸੀ, ਉਥੇ ਹੀ ਬੁੱਧਵਾਰ ਨੂੰ 27 ਬਟਾਲੀਅਨ ਦੇ ਬੀਐਸਐਫ ਜਵਾਨਾਂ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਸਰਚ‌ ਅਭਿਆਨ ਦੌਰਾਨ‌ ਪਿੰਡ ਹਰੂਵਾਲ ਦੇ ਖੇਤਾਂ ਵਿੱਚੋਂ ਦੋ ਪੈਕਟ ‌ਹੈਰੋਇਨ ਬਰਾਮਦ ਕੀਤੀ ਗਈ ਜਿਸ ਦਾ ਭਾਰ ਚਾਰ ਕਿੱਲੋ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਕਸੋਵਾਲ ਤੇ ਜਵਾਨਾਂ ਵੱਲੋਂ ਘੋਨੇਵਾਲ ਦੇ ਖੇਤਾਂ ਵਿੱਚੋਂ ਸਰਚ ਦੌਰਾਨ ਇੱਕ ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦੀ ਖਬਰ ਹੈ।