ਰਾਜਗੀਰ-ਸਟਰਾਈਕਰ ਦੀਪਿਕਾ ਨੇ ਹੂਟਰ ਵੱਜਣ ਤੋਂ ਤਿੰਨ ਮਿੰਟ ਪਹਿਲਾਂ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਅੱਜ ਇੱਥੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਭਾਰਤ ਨੂੰ 3-2 ਨਾਲ ਜਿੱਤ ਦਿਵਾਈ। ਭਾਰਤੀ ਟੀਮ ਨੇ ਪਹਿਲੇ ਅੱਧ ਵਿੱਚ ਸੰਗੀਤਾ ਕੁਮਾਰੀ ਅਤੇ ਦੀਪਿਕਾ ਦੇ ਗੋਲਾਂ ਨਾਲ 2-0 ਨਾਲ ਲੀਡ ਲੈ ਲਈ ਸੀ ਪਰ ਦੱਖਣੀ ਕੋਰੀਆ ਨੇ ਤੀਜੇ ਕੁਆਰਟਰ ਵਿੱਚ ਯੂਰੀ ਲੀ ਅਤੇ ਕਪਤਾਨ ਯੂਨਬੀ ਚੇਓਨ (38ਵੇਂ ਮਿੰਟ) ਦੇ ਗੋਲਾਂ ਨਾਲ ਸਕੋਰ 2-2 ਨਾਲ ਬਰਾਬਰ ਕਰ ਲਿਆ। ਇਸ ਮਗਰੋਂ ਦੀਪਿਕਾ ਨੇ 57ਵੇਂ ਮਿੰਟ ਵਿੱਚ ਗੋਲ ਕਰਕੇ ਟੂਰਨਾਮੈਂਟ ਵਿੱਚ ਦੇਸ਼ ਦੀ ਲਗਾਤਾਰ ਦੂਜੀ ਜਿੱਤ ਯਕੀਨੀ ਬਣਾਈ। ਭਾਰਤ ਨੇ ਸੋਮਵਾਰ ਨੂੰ ਟੂਰਨਾਮੈਂਟ ਦੇ ਪਲੇਠੇ ਮੈਚ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਹੁਣ ਵੀਰਵਾਰ ਨੂੰ ਥਾਈਲੈਂਡ ਨਾਲ ਭਿੜੇਗੀ। ਦਿਨ ਦੇ ਪਹਿਲੇ ਮੈਚ ਵਿੱਚ ਥਾਈਲੈਂਡ ਅਤੇ ਜਾਪਾਨ ਨੇ 1-1 ਨਾਲ ਡਰਾਅ ਖੇਡਿਆ ਜਦਕਿ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਨੇ ਮਲੇਸ਼ੀਆ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ’ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
Related Posts
ਨਿਤੇਸ਼ ‘ਸਰਬੋਤਮ ਪੁਰਸ਼ ਪੈਰਾ ਬੈਡਮਿੰਟਨ ਖਿਡਾਰੀ’ ਪੁਰਸਕਾਰ ਲਈ ਨਾਮਜ਼ਦ
- Editor Universe Plus News
- December 3, 2024
- 0
ਨਵੀਂ ਦਿੱਲੀ-ਭਾਰਤ ਦੇ ਪੈਰਾਲੰਪਿਕ ਚੈਂਪੀਅਨ ਕੁਮਾਰ ਨਿਤੇਸ਼ ਨੂੰ ਤਿੰਨ ਹੋਰ ਖਿਡਾਰੀਆਂ ਦੇ ਨਾਲ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਦੇ ਸਾਲ ਦੇ ਸਰਬੋਤਮ ਪੁਰਸ਼ ਪੈਰਾ ਬੈਡਮਿੰਟਨ ਖਿਡਾਰੀ ਪੁਰਸਕਾਰ […]
ਕਿਰਨ ਜਾਰਜ ਕੋਰੀਆ ਮਾਸਟਰਜ਼ ਦੇ ਦੂਜੇ ਗੇੜ ’ਚ
- Editor Universe Plus News
- November 7, 2024
- 0
ਇਸਕਾਨ ਸਿਟੀ-ਭਾਰਤ ਦੇ ਕਿਰਨ ਜਾਰਜ ਨੇ ਇੱਥੇ ਸਖ਼ਤ ਮੁਕਾਬਲੇ ਵਿੱਚ ਵੀਅਤਨਾਮ ਦੇ ਕੁਆਨ ਲਿਨ ਕੁਓ ਨੂੰ ਤਿੰਨ ਗੇਮ ਵਿੱਚ ਹਰਾ ਕੇ ਕੋਰੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ […]
ਕੌਮਾਂਤਰੀ ਕਿ੍ਰਕਟ ਤੋਂ ਸੰਨਿਆਸ ਲੈਣ ’ਤੇ ਕਿਸੇ ਤਰ੍ਹਾਂ ਦਾ ਅਫਸੋਸ ਨਹੀਂ: ਅਸ਼ਿਵਨ
- Editor Universe Plus News
- December 21, 2024
- 0
ਚੇਨੱਈ- ਆਸਟਰੇਲੀਆ ਖ਼ਿਲਾਫ਼ ਟੈਸਟ ਮੈਚਾਂ ਦੀ ਲੜੀ ਦੇ ਵਿਚਾਲੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਰਵਿਚੰਦਰਨ ਅਸ਼ਿਵਨ ਅੱਜ ਵਤਨ ਪਰਤੇ […]