ਯੁੱਗਾਂ ਦੀ ਲੜਾਈ ਤੇ ਇੱਕ ਨਵਾਂ ਰਾਜਾ: ਵਿਰਾਟ ਕੋਹਲੀ ਤੇ ਯਸ਼ਸਵੀ ਜੈਸਵਾਲ ਆਸਟ੍ਰੇਲੀਆ ਦੇ ਅਖਬਾਰਾਂ ‘ਚ ਛਾਏ

ਬਾਰਡਰ- ਗਾਵਸਕਾਰ ਟਰਾਫੀ ਲਈ ਆਸਟ੍ਰੇਲੀਆ ਪੁੱਜੀ ਭਾਰਤੀ ਟੀਮ ਦੇ ਸਵਾਗਤ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਮੁੱਖ ਅਖਬਾਰਾਂ ਨੇ ਵਿਰਾਟ ਕੋਹਲੀ ਤੇ ਯਸ਼ਸਵੀ ਜੈਸ਼ਵਾਲ ਨੂੰ ਪ੍ਰਮੁੱਖ ਥਾਂ ਦਿੱਤੀ ਹੈ। ਜੋ ਕਿ ਪ੍ਰਮੁੱਖ ਅਖਬਾਰਾਂ ਦੇ ਮੁੱਖ ਪੰਨਿਆਂ ’ਤੇ ਛਾਏ ਹੋਏ ਹਨ ਕਿਉਂਕਿ ਅਸਟ੍ਰੇਲੀਆ ਦੀ ਮੀਡੀਆ ਨੇ ਭਾਰਤੀ ਕ੍ਰਿਕਟ ਟੀਮ ਦਾ ਸਵਾਗਤ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਸਿਰਲੇਖਾਂ ਦਾ ਨਾਲ ਕੀਤਾ ਹੈ।ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਪਹੁੰਚੀ ਹੈ ਜੋ ਕਿ 22 ਨਵੰਬਰ ਤੋਂ ਪਰਥ ਵਿੱਖੇ ਸ਼ੁਰੂ ਹੋਣ ਜਾ ਰਹੀ ਹੈ, ਅਤੇ ਇਸ ਮੌਕੇ ’ਤੇ ਵਿਰਾਟ ਕੋਹਲੀ ਦੀ ਤਸਵੀਰ ਆਸਟ੍ਰੇਲੀਆ ਦੇ ਅਹਿਮ ਅਖਬਾਰਾਂ ਦੇ ਪਹਿਲੇ ਪੰਨਿਆਂ ’ਤੇ ਛਪੀ ਹੋਈ ਹੈ।ਪ੍ਰਮੁੱਖ ਅਖਬਾਰ ਡੇਲੀ ਟੈਲੀਗ੍ਰਾਫ ਨੇ ਕੋਹਲੀ ਦੀ ਵੱਡੀ ਤਸਵੀਰ ਦੇ ਨਾਲ ਹਿੰਦੀ ਹੈਡਲਾਈਨ “ਯੁਗੋਂ ਕੀ ਲੜਾਈ” (ਯੁਗਾਂ ਦੀ ਲੜਾਈ) ਪ੍ਰਕਾਸ਼ਿਤ ਕੀਤੀ ਹੈ, ਜੋ ਆਉਣ ਵਾਲੀ ਸੀਰੀਜ਼ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਹੈਰਲਡ ਸਨ ਨੇ ਵੀ ਕੋਹਲੀ ਨੂੰ ਚੋਟੀ ਤੇ ਰੱਖਿਆ ਹੈ, ਉਸਦੇ ਟੈਸਟ, ਇੱਕ-ਦਿਨਾਂ ਅਤੇ ਟੀ20 ਆਂਕੜਿਆਂ ਦੇ ਵੇਰਵੇ ਨਾਲ ਇੱਕ ਪੂਰਾ ਪੰਨਾ ਭਰਿਆ ਹੈ, ਜਿੱਥੇ ਕੋਹਲੀ ਅਖਬਾਰਾਂ ਦੇ ਪਹਿਲੇ ਸਫਿਆਂ ’ਤੇ ਚਮਕ ਰਹੇ ਹਨ, ਉੱਥੇ ਯਸ਼ਸਵੀ ਜੈਸਵਾਲ ਪਿੱਛਲੇ ਸਫਿਆਂ ’ਤੇ ਹੈ। ਹੈਰਲਡ ਸਨ ਨੇ ਜੈਸਵਾਲ ਨੂੰ “ਦ ਨਿਊ ਕਿੰਗ” (ਇੱਕ ਨਵਾਂ ਰਾਜਾ) ਅੰਗਰੇਜ਼ੀ ਅਤੇ ਪੰਜਾਬੀ ਹੈਡਲਾਈਨ ਨਾਲ ਸਮਰਪਿਤ ਇੱਕ ਪੂਰਾ ਸਫ਼ਾ ਦਿੱਤਾ ਹੈ। ਡੇਲੀ ਟੈਲੀਗ੍ਰਾਫ ਨੇ ਆਪਣੇ ਲੰਮੇ ਲੇਖ ਵਿੱਚ ਜੈਸਵਾਲ ਨੂੰ ਵੀਰੇੰਦਰ ਸਹਵਾਗ ਤੋਂ ਬਾਅਦ ਭਾਰਤ ਦਾ ਸਭ ਤੋਂ ਹਮਲਾਵਰ ਸਲਾਮੀ ਬੱਲੇਬਾਜ਼ ਕਰਾਰ ਦਿੱਤਾ ਹੈ।ਇਸ ਲੜੀ ਨੂੰ ਨੂੰ ਟੈਸਟ ਕ੍ਰਿਕਟ ਦੇ “ਸਭ ਤੋਂ ਵੱਡੇ ਮੁਕਾਬਲਿਆਂ” ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਆਸਟ੍ਰੇਲੀਆ ਬਾਰਡਰ-ਗਾਵਸਕਰ ਟ੍ਰਾਫੀ ਨੂੰ ਦੁਬਾਰਾ ਹਾਸਲ ਕਰਨ ਦਾ ਟੀਚਾ ਲੈ ਕੇ ਮੈਦਾਨ ਵਿੱਚ ਉਤਰਨ ਹਾ ਰਹੀ ਹੈ , ਜਿਸ ਨੂੰ ਉਹ 2015 ਤੋਂ ਨਹੀਂ ਜਿੱਤ ਸਕੀ ਹੈ। ਸੀਨੀਅਰ ਆਸਟ੍ਰੇਲੀਆਈ ਖਿਡਾਰੀਆਂ, ਜਿਸ ਵਿੱਚ ਕਪਤਾਨ ਪੈਟ ਕਮਿਨਸ ਵੀ ਸ਼ਾਮਲ ਹਨ, ਨੇ ਦੋ ਵਾਰੀ ਘਰੇਲੂ ਮੈਦਾਨ ’ਤੇ ਭਾਰਤ ਨਾਲ ਸੀਰੀਜ਼ ਹਾਰ ਚੁੱਕੇ ਹੋਣ ਦੇ ਬਾਅਦ ਇਸ ਟਾਈਟਲ ਨੂੰ ਵਾਪਸ ਲੈਣ ਦੀ ਇੱਛਾ ਪ੍ਰਗਟਾਈ ਹੈ।