ਕੇਜਰੀਵਾਲ ਦੀ ਰਣਨੀਤੀ ‘ਤੇ ਭਾਰੀ ਪਵੇਗਾ BJP ਦਾ ਮਾਸਟਰ ਪਲਾਨ

ਨਵੀਂ ਦਿੱਲੀ-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਿੱਥੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਵਿੱਚ ਜਨ ਸੰਪਰਕ ਮੁਹਿੰਮ ਚਲਾ ਰਹੇ ਹਨ, ਉੱਥੇ ਹੀ ਕਾਂਗਰਸ ਨੇ ਵੀ ਆਪਣੀ ਨਿਆ ਯਾਤਰਾ ਸ਼ੁਰੂ ਕਰ ਦਿੱਤੀ ਹੈ।

ਅਜਿਹੇ ‘ਚ ਭਾਜਪਾ ਨੇ ਵੀ ਜਨਤਾ ਤੱਕ ਪਹੁੰਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਦਿੱਲੀ ਭਾਜਪਾ ਪੂਰਵਾਂਚਲ ਮੋਰਚਾ ਨੇ ਬੂਥ ਪੱਧਰ ‘ਤੇ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਮੋਰਚਾ ਪ੍ਰਧਾਨ ਸੰਤੋਸ਼ ਓਝਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਬੂਥ ਪੱਧਰ ਤੇ ਲੋਕਾਂ ਨੂੰ ਵੱਧ ਤੋਂ ਵੱਧ ਜੋੜਨ ਦਾ ਨਿਰਦੇਸ਼ ਦਿੱਤਾ।

ਮੋਰਚਾ ਸੂਬਾ ਪ੍ਰਧਾਨ ਆਪਣੇ ਕੁਝ ਸਾਥੀਆਂ ਨਾਲ ਪੂਰੀ ਦਿੱਲੀ ਦਾ ਦੌਰਾ ਕਰੇਗਾ ਤੇ ਪੂਰਵਾਂਚਲ ਦੇ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ। ਮੀਟਿੰਗ ਵਿੱਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਐਨਡੀਐਮਸੀ ਮੈਂਬਰ ਦਿਨੇਸ਼ ਪ੍ਰਤਾਪ ਸਿੰਘ ਵੀ ਮੌਜੂਦ ਸਨ।

ਓਝਾ ਨੇ ਕਿਹਾ ਕਿ ਪੂਰਵਾਂਚਲ ਦੇ 42 ਫ਼ੀਸਦੀ ਲੋਕ ਦਿੱਲੀ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਦਿੱਲੀ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਕਿਸੇ ਨੇ ਵੀ ਉਨ੍ਹਾਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੇ ਪ੍ਰਵਾਸ ਦੌਰਾਨ ਹਰ ਖੇਤਰ ਵਿੱਚ ਰਹਿੰਦੇ ਪੂਰਵਾਂਚਲ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲਈ ਕੰਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਛੱਠ ਪੂਜਾ ਦੌਰਾਨ ਭਾਜਪਾ ਪੂਰਵਾਂਚਲ ਮੋਰਚਾ ਵਰਕਰਾਂ ਨੇ ਘਾਟਾਂ ਦੀ ਸਫ਼ਾਈ ਤੇ ਹੋਰ ਸਹੂਲਤਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬੂਥ ਪੱਧਰੀ ਮੁਹਿੰਮ ਚਲਾਉਣ ਦੀ ਰਣਨੀਤੀ ਤਿਆਰ ਕਰਨ ਲਈ ਰੱਖੀ ਮੀਟਿੰਗ ਵਿੱਚ ਮੋਰਚਾ ਇੰਚਾਰਜ ਵਿਪਨ ਬਿਹਾਰੀ ਸਿੰਘ, ਸਹਿ ਇੰਚਾਰਜ ਮਨੀਸ਼ ਸਿੰਘ, ਤਿੰਨ ਜਨਰਲ ਸਕੱਤਰ ਜਗਦੰਬਾ ਸਿੰਘ, ਸੰਜੇ ਤਿਵਾੜੀ, ਵਿਸ਼ਾਲ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਆਦੇਸ਼ ਗੁਪਤਾ ਨੇ ਟੀਐਮਸੀ ਸੰਸਦ ਸੰਕੇਤ ਗੋਖਲੇ ਤੇ ਸਥਾਨਕ ਵਿਧਾਇਕ ਅਰਵਿੰਦ ਕੇਜਰੀਵਾਲ ‘ਤੇ ਨਵੀਂ ਦਿੱਲੀ ‘ਚ ਆਯੋਜਿਤ ਭਜਨ ਪ੍ਰੋਗਰਾਮ ਨੂੰ ਰੋਕਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਗੋਖਲੇ ਤੇ ਕੇਜਰੀਵਾਲ ਦੋਵੇਂ ਦੋਸਤ ਹਨ। ਪ੍ਰਬੰਧਕਾਂ ਨੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ ਸੱਦਾ ਨਹੀਂ ਦਿੱਤਾ ਸੀ।