ਰਿਯਾਧ-ਅਮਰੀਕੀ ਟੈਨਿਸ ਖਿਡਾਰਨ ਕੋਕੋ ਗੌਫ ਨੇ ਸੈਸ਼ਨ ਦੇ ਆਖ਼ਰੀ ਟੂਰਨਾਮੈਂਟ ਡਬਲਿਉੂਟੀਏ ਫਾਈਨਲਜ਼ ਵਿੱਚ ਇਗਾ ਸਵਿਆਤੇਕ ’ਤੇ 6-3, 6-4 ਨਾਲ ਜਿੱਤ ਦਰਜ ਕਰਦਿਆਂ ਸੈਮੀਫਾਈਨਲ ’ਚ ਕਦਮ ਰੱਖ ਲਿਆ ਹੈ। ਇਸ ਨਤੀਜੇ ਦਾ ਮਤਲਬ ਹੈ ਕਿ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਵਿਆਤੇਕ ਇਸ ਹਫ਼ਤੇ ਰੈਂਕਿੰਗ ਵਿੱਚ ਦੂਜੇ ਸਥਾਨ ਤੋਂ ਉੱਪਰ ਨਹੀਂ ਜਾ ਸਕੇਗੀ ਅਤੇ ਆਰਯਨਾ ਸਬਾਲੇਂਕਾ ਪਹਿਲੀ ਵਾਰ ਸਾਲ ਦੀ ਸਮਾਪਤੀ ਸਿਖਰਲੇ ਸਥਾਨ ਨਾਲ ਕਰੇਗੀ। ਇਹ 2023 ਅਮਰੀਕੀ ਓਪਨ ਚੈਂਪੀਅਨ ਕੋਕੋ ਗਾਫ ਦੀ 2023 ਸਿਨਸਿਨਾਟੀ ਓਪਨ ਮਗਰੋਂ ਸਵਿਆਤੇਕ ’ਤੇ ਪਹਿਲੀ ਜਿੱਤ ਹੈ। ਦੋਵਾਂ ਦੇ ਕਰੀਅਰ ਦੌਰਾਨ ਹੋਏ 13 ਮੁਕਾਬਲਿਆਂ ’ਚੋਂ ਕੋਕੋ ਗੌਫ ਦੀ ਇਹ ਦੂਜੀ ਜਿੱਤ ਹੈ। ਵਿੰਬਲਡਨ ਚੈਂਪੀਅਨ ਬਾਰਬੋਰਾ ਕ੍ਰੈਜਸਿਕੋਵਾ ਨੇ ਜੈਸਿਕਾ ਪੇਗੁਲਾ ’ਤੇ 6-3, 6-3 ਦੀ ਜਿੱਤ ਨਾਲ ਆਪਣੇ ਅਗਲੇ ਗੇੜ ਵਿੱਚ ਪਹੁੰਚਣ ਦੀ ਉਮੀਦ ਕਾਇਮ ਰੱਖੀ ਹੈ। ਇਸ ਨਾਲ ਪੇਗੁਲਾ ਦਾ ਇਸ ਟੂਰਨਾਮੈਂਟ ਵਿੱਚ ਸਫ਼ਰ ਸਮਾਪਤ ਹੋ ਗਿਆ, ਜੋ ਪਹਿਲੇ ਮੈਚ ਵਿੱਚ ਕੋਕੋ ਗਾਫ ਤੋਂ ਸਿੱਧੇ ਸੈੱਟ ਵਿੱਚ ਹਾਰ ਗਈ ਸੀ।
Related Posts
ਜੈਵਰਧਨੇ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ ਨਿਯੁਕਤ
- Editor Universe Plus News
- October 14, 2024
- 0
ਮੁੰਬਈ-ਪੰਜ ਵਾਰ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਜੈਵਰਧਨੇ 2017-2022 […]
ਭਾਰਤੀ ਖਿਡਾਰੀ ਨੇ ਕੁਝ ਪੈਸਿਆਂ ਲਈ ਛੱਡਿਆ ਦੇਸ਼, ਇਸ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ
- Editor Universe Plus News
- September 19, 2024
- 0
Team INDIA: ਭਾਰਤੀ ਕ੍ਰਿਕਟ ‘ਚ ਕਿਸੇ ਵੀ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਹ ਇੱਕ ਦਿਨ ਟੀਮ ਇੰਡੀਆ ਦੀ ਜਰਸੀ ਪਾ ਕੇ ਕਿਸੇ ਅੰਤਰਰਾਸ਼ਟਰੀ ਮੈਚ ‘ਚ […]
ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਕੀਤਾ ਸੰਨਿਆਸ ਦਾ ਐਲਾਨ
- Editor Universe Plus News
- October 7, 2024
- 0
ਨਵੀਂ ਦਿੱਲੀ – ਓਲੰਪਿਕ ‘ਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਨੇ ਸੋਮਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਉਨ੍ਹਾਂ ਨੇ ਅੱਜ […]