ਗੁਰੂਹਰਸਹਾਏ – ਕਹਿੰਦੇ ਹਨ ਜੇ ਦੇਸ਼ ਸੇਵਾ ਕਰਨ ਜਜਬਾ ਹੋਵੇ ਤਾਂ ਮੰਜਿਲ ਪ੍ਰਾਪਤ ਕਰਨਾ ਆਸਾਨ ਹੁੰਦਾ ਹੈ। ਇਸ ਤਰ੍ਹਾਂ ਦਾ ਜਜਬਾ ਲੈ ਕੇ ਪੰਜਾਬ ਬਾਰਡਰ ਪੱਟੀ ਗੁਰੂਹਰਸਹਾਏ ਦੇ ਸੂਰਯ ਪ੍ਰਕਾਸ਼ ਸਿੰਘ ਨੇ ਆਪਣੇ ਪਹਿਲੇ ਯਤਨ ਵਿੱਚ ਐੱਨਡੀਏ (ਯੂਪੀਐੱਸਸੀ) 2024 ਆਲ ਇੰਡੀਆ ਰੈਂਕ ’ਚ 13ਵਾਂ ਰੈਂਕ ਹਾਸਲ ਕਰਕੇ ਗੁਰੂਹਰਸਹਾਏ ਤੇ ਜਿਲ੍ਹੇ ਫਿਰੋਜਪੁਰ ਦਾ ਨਾਮ ਰੌਸ਼ਨ ਕੀਤਾ ਹੈ। ਸੂਰਯ ਪ੍ਰਕਾਸ਼ ਸਿੰਘ ਸਰਦਾਰ ਬਲਵਿੰਦਰ ਸਿੰਘ ਹੈੱਡ ਟੀਚਰ ਅਤੇ ਸੁਰਿੰਦਰ ਕੋਰ ਸੈਂਟਰ ਹੈੱਡ ਟੀਚਰ ਦਾ ਬੇਟਾ ਹੈ ਜੋ ਪੇਸ਼ੇਵਰ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ। ਸੂਰਯ ਪ੍ਰਕਾਸ਼ ਅੱਠਵੀਂ ਕਲਾਸ ਤੋਂ ਹੀ ਰਾਸ਼ਟਰੀ ਇੰਡੀਆ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਪੜ੍ਹ ਰਿਹਾ ਹੈ। ਸੂਰਯ ਪ੍ਰਕਾਸ਼ ਨੇ ਆਪਣੀ, ਆਪਣੇ ਮਾਤਾ-ਪਿਤਾ ਤੇ ਆਪਣੇ ਅਧਿਆਪਕਾਂ ਦੀ ਮੇਹਨਤ ਸਦਕਾ ਇਸ ਮੁਕਾਮ ਨੂੰ ਹਾਸਲ ਕੀਤਾ, ਸੂਰਯ ਪ੍ਰਕਾਸ਼ 2020 ਵਿੱਚ ਪੰਜਾਬ ਦੀ ਇੱਕ ਸੀਟ ਲਈ ਕੜੀ ਮਿਹਨਤ ਸਦਕਾ ਰਾਸ਼ਟਰੀ ਇੰਡੀਆ ਮਿਲਟਰੀ ਕਾਲਜ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋਇਆ ਸੀ। ਰਾਸ਼ਟਰੀ ਇੰਡੀਆ ਮਿਲਟਰੀ ਕਾਲਜ ਵਿੱਚ ਰਹਿੰਦੇ ਹੋਏ ਸੂਰਯ ਪ੍ਰਕਾਸ਼ ਨੇ ਕਈ ਮੁਕਾਮ ਹਾਸਲ ਕੀਤੇ ਹਨ। ਜਿਵੇਂ ਕਿ ਆਈ ਏਨਸੀਏ ਮੈਪ ਕੁਇਜ 2022 ਆਲ ਇੰਡੀਆ ਰੈਂਕ ਵਿੱਚ ਚੌਥਾ ਰੈਂਕ ਹਾਸਲ ਕੀਤਾ ਸੀ। ਬਾਸਕਟਬਾਲ ਦਾ ਬੈਸਟ ਪਲੇਅਰ ਖਿਤਾਬ ਹਾਸਲ ਕੀਤਾ। ਉਤਰਾਖੰਡ ਸ਼ਤਰੰਜ ਚੈਂਪੀਅਨ ਆਪਣੇ ਨਾਮ ਕੀਤੀ ਅਤੇ ਹੋਰ ਬਹੁਤ ਸਾਰੇ ਗੋਲਡ ਮੈਡਲ ਤੇ ਖਿਤਾਬ। ਸੂਰਯ ਪ੍ਰਕਾਸ਼ ਐੱਨਡੀਏ ਦੀ ਟ੍ਰੇਨਿੰਗ ਤੋਂ ਬਾਅਦ ਭਾਰਤੀ ਸੈਨਾ ਵਿੱਚ ਇੱਕ ਉੱਚ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਦੇਸ਼ ਨੂੰ ਦੇਣਗੇ। ਸ਼ਹਿਰ ਵਾਸੀਆਂ ਵੱਲੋਂ ਸੂਰਯ ਪ੍ਰਕਾਸ਼ ਸਿੰਘ ਨੂੰ ਚੰਗੀ ਜ਼ਿੰਦਗੀ ਤੇ ਹੋਰ ਤਰੱਕੀ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।
Related Posts
ਵਿਜੀਲੈਂਸ ਦੇ ਹੱਕ ’ਚ ਨਿੱਤਰੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ
- Editor Universe Plus News
- November 30, 2024
- 0
ਬਰਨਾਲਾ-ਜ਼ਿਲ੍ਹੇ ਨਾਲ ਸਬੰਧਤ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਦੋਸ਼ ਹੇਠ ਕਾਬੂ ਕੀਤੇ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਖ਼ਿਲਾਫ਼ ਸਖ਼ਤ ਕਾਰਵਾਈ ਦੀ […]
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੈਸਕੋ ਫੋਰਮ ’ਚ ਕੀਤੀ ਪੰਜਾਬ ਦੇ ਨਵੇਂ ਸਿੱਖਿਆ ਮਾਡਲ ਦੀ ਗੱਲ
- Editor Universe Plus News
- December 4, 2024
- 0
ਚੰਡੀਗੜ੍ਹ-ਨੈਸਕੋ ਵੱਲੋਂ ਭਵਿੱਖੀ ਸਿੱਖਿਆ ਬਾਰੇ ਦੱਖਣੀ ਕੋਰੀਆ ਦੇ ਜੀਂਉਗੀ ਡੂ ਸ਼ਹਿਰ ਦੇ ਸੁਵਾਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਨਵੈਨਸ਼ਨ ਵਿਚ ਭਾਰਤ ਦੀ ਨੁਮਾਇੰਦਗੀ […]
पंचायत चुनाव के चलते ‘आप’ से संबंधित व्यक्ति की हत्या
- Editor Universe News Plus
- October 2, 2024
- 0
9 लोगों ने दिया वारदात को अंजाम मानसा : पंचायत चुनाव के चलते आम आदमी पार्टी से संबंधित व्यक्ति की हत्या का सनसनीखेज मामला सामने […]