ਰਿਆਨ ਪਰਾਗ ਨੇ ਕੋਹਲੀ ਨੂੰ ਲੈ ਕੇ ਕੀਤੀ ਭਾਵੁਕ ਪੋਸਟ

ਨਵੀਂ ਦਿੱਲੀ- ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਸ ਨੂੰ ਬਹੁਤ ਵਧਾਈਆਂ ਮਿਲ ਰਹੀਆਂ ਹਨ। ਟੀਮ ਇੰਡੀਆ ਦੇ ਮੌਜੂਦਾ ਖਿਡਾਰੀਆਂ ਤੋਂ ਲੈ ਕੇ ਸਾਬਕਾ ਖਿਡਾਰੀ ਵੀ ਕੋਹਲੀ ਨੂੰ ਵਧਾਈ ਦੇ ਰਹੇ ਹਨ। ਰਿਆਨ ਪਰਾਗ ਨੇ ਕੋਹਲੀ ਨੂੰ ਲੈ ਕੇ ਭਾਵੁਕ ਪੋਸਟ ਲਿਖੀ ਹੈ। ਸੁਰੇਸ਼ ਰੈਨਾ ਤੇ ਰਵੀ ਸ਼ਾਸਤਰੀ ਨੇ ਵੀ ਸੋਸ਼ਲ ਮੀਡੀਆ ਰਾਹੀਂ ਕੋਹਲੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਕੋਹਲੀ ਦੇ ਜਨਮਦਿਨ ਮੌਕੇ ‘ਤੇ ਫੈਨਜ਼ ਉਸ ਨੂੰ ਬਹੁਤ ਸ਼ੁਭਕਾਮਨਾਵਾਂ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਕੋਹਲੀ ਨੂੰ ਸ਼ੁਭਕਾਮਨਾਵਾਂ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਹਰ ਕੋਈ ਕੋਹਲੀ ਲਈ ਟਵੀਟ ਕਰ ਰਿਹਾ ਹੈ ਤੇ ਪੋਸਟ ਲਿਖ ਰਿਹਾ ਹੈ।

ਭਾਰਤੀ ਟੀਮ ਦੇ ਨੌਜਵਾਨ ਸਟਾਰ ਰਿਆਨ ਪਰਾਗ ਕੋਹਲੀ ਦੇ ਫੈਨ ਹਨ। ਉਹ ਕੋਹਲੀ ਨੂੰ ਆਪਣਾ ਆਈਡਲ ਮੰਨਦਾ ਹੈ। ਕੋਹਲੀ ਦੇ ਜਨਮਦਿਨ ਮੌਕੇ ‘ਤੇ ਰਿਆਨ ਨੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਪੋਸਟ ਕੀਤੀ ਹੈ, ਜਿਸ ‘ਚ ਉਸ ਨੇ ਕੋਹਲੀ ਨੂੰ ਹੁਣ ਤਕ ਦਾ ਸਭ ਤੋਂ ਮਹਾਨ ਬੱਲੇਬਾਜ਼ ਦੱਸਿਆ ਹੈ। ਉਸ ਨੇ ਲਿਖਿਆ, “ਸਾਬਕਾ ਸਮੇਂ ਦੇ ਮਹਾਨ ਬੱਲੇਬਾਜ਼ ਨੂੰ ਜਨਮਦਿਨ ਦੀਆਂ ਮੁਬਾਰਕਾਂ। ਤੁਹਾਡੇ ਜਨੂੰਨ, Aggression and work ethic ਨੇ ਨਾ ਸਿਰਫ਼ ਕ੍ਰਿਕਟ ‘ਚ ਨਵੇਂ ਮਾਪਦੰਡ ਸਥਾਪਤ ਕੀਤੇ, ਸਗੋਂ ਮੈਨੂੰ ਉਹ ਖਿਡਾਰੀ ਬਣਨ ‘ਚ ਵੀ ਮਦਦ ਕੀਤੀ ਜੋ ਮੈਂ ਅੱਜ ਹਾਂ। ਤੁਹਾਨੂੰ ਖੇਡਦੇ ਹੋਏ ਦੇਖਣਾ ਪ੍ਰੇਰਨਾਦਾਇਕ ਹੈ। ਤੁਹਾਡਾ ਨਾਲ ਮੈਦਾਨ ਸਾਂਝਾ ਕਰਨਾ ਇੱਕ ਯਾਦ ਹੈ ਜੋ ਮੈਂ ਹਮੇਸ਼ਾ ਆਪਣੇ ਨਾਲ ਰੱਖਦਾ ਹਾਂ। ਇੱਕ ਸੱਚੇ Legend ਲਈ ਧੰਨਵਾਦ।

ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਵੀ ਕੋਹਲੀ ਨੂੰ ਵਧਾਈ ਦਿੱਤੀ ਹੈ। ਕੋਹਲੀ ਤੇ ਰਵੀ ਸ਼ਾਸਤਰੀ ਦੀ ਦੋਸਤੀ ਬਹੁਤ ਡੂੰਘੀ ਹੈ। ਅਜਿਹੇ ‘ਚ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੇ ਕੋਹਲੀ ਨੂੰ ਸ਼ਾਸਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਮਾਂ ਆਉਣ ਵਾਲਾ ਹੈ। ਐਕਸ ‘ਤੇ ਪੋਸਟ ਕਰਦੇ ਹੋਏ ਸ਼ਾਸਤਰੀ ਨੇ ਲਿਖਿਆ, “ਜਨਮਦਿਨ ਮੁਬਾਰਕ ਚੈਂਪ। ਤੁਹਾਡਾ ਸਾਲ ਬਹੁਤ ਵਧੀਆ ਰਹੇ। ਤੁਹਾਡਾ ਸਮਾਂ ਆਉਣ ਵਾਲਾ ਹੈ। ਪ੍ਰਮਾਤਮਾ ਤੁਹਾਡੇ ‘ਤੇੇ ਆਸ਼ੀਰਵਾਦ ਬਣਾਈ ਰੱਖੇ।”

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਐਸ ਬਦਰੀਨਾਥ ਨੇ ਵੀ ਕੋਹਲੀ ਨੂੰ ਵਧਾਈ ਦਿੱਤੀ ਹੈ। ਬਦਰੀਨਾਥ ਨੇ ਕੋਹਲੀ ਦੀ ਫਿਟਨੈੱਸ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਬਦਰੀਨਾਥ ਨੇ ਲਿਖਿਆ, “ਮੋਟੇ ਚੀਕੂ ਬੱਚੇ ਤੋਂ ਲੈ ਕੇ ਇੱਕ ਮਹਾਨ ਖਿਡਾਰੀ ਬਣਨ ਤੱਕ, ਤੁਹਾਡੇ Attitude and approach ਨੇ ਭਾਰਤ ਦੇ ਕ੍ਰਿਕਟ ਖੇਡਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਜਨਮਦਿਨ ਮੁਬਾਰਕ।”

ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਕੋਹਲੀ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰੈਨਾ ਨੇ ਐਕਸ ‘ਤੇ ਲਿਖਿਆ, “ਇੱਕ ਮਹਾਨ ਕ੍ਰਿਕਟਰ ਤੋਂ ਇੱਕ ਪ੍ਰੇਰਣਾਦਾਇਕ ਵਿਅਕਤੀ ਤੱਕ। ਵਿਰਾਟ ਕੋਹਲੀ ਨੂੰ ਜਨਮਦਿਨ ਦੀਆਂ ਮੁਬਾਰਕਾਂ। ਤੁਹਾਡੇ ਲਈ ਆਉਣ ਵਾਲਾ ਸਾਲ ਬਹੁਤ ਖੁਸ਼ੀਆਂ ਭਰਿਆ ਹੋਵੇ।”