ਫਲੈਕਸ ਸੀਡ ਜਾਂ ਅਲਸੀ ਦੇ ਬੀਜ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹਨ। ਇਨ੍ਹਾਂ ‘ਚ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ ਤੇ ਕਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਫਲੈਕਸ ਬੀਜ ਨੂੰ ਨਿਯਮਤ ਤੌਰ ‘ਤੇ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇੱਥੇ ਅਸੀਂ ਜਾਣਾਂਗੇ ਕਿ ਰੋਜ਼ਾਨਾ ਫਲੈਕਸ ਦੇ ਬੀਜ (Benefits of Flax Seeds) ਖਾਣ ਨਾਲ ਤੁਹਾਨੂੰ ਕਿਹੜੇ ਫਾਇਦੇ ਮਿਲ ਸਕਦੇ ਹਨ।
ਦਿਲ ਦੀ ਸਿਹਤ ਲਈ ਲਾਭਕਾਰੀ
ਓਮੇਗਾ-3 ਫੈਟੀ ਐਸਿਡ ਦਾ ਖ਼ਜ਼ਾਨਾ – ਫਲੈਕਸ ਦੇ ਬੀਜਾਂ ‘ਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਮਾੜੇ ਕੋਲੇਸਟ੍ਰੋਲ (LDL) ਨੂੰ ਘਟਾਉਣ ਤੇ ਚੰਗੇ ਕੋਲੇਸਟ੍ਰੋਲ (HDL) ਨੂੰ ਵਧਾਉਣ ‘ਚ ਮਦਦ ਕਰਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ – ਫਲੈਕਸ ਦੇ ਬੀਜਾਂ ‘ਚ ਮੌਜੂਦ ਕੁਝ ਮਿਸ਼ਰਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਸਟ੍ਰੋਕ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।
ਦਿਲ ਦੀਆਂ ਬਿਮਾਰੀਆਂ ਦਾ ਘੱਟ ਖ਼ਤਰਾ – ਫਲੈਕਸ ਦੇ ਬੀਜਾਂ ਦਾ ਨਿਯਮਤ ਸੇਵਨ ਕਰਨ ਨਾਲ ਦਿਲ ਦੇ ਦੌਰੇ, ਸਟ੍ਰੋਕ ਤੇ ਦਿਲ ਦੀਆਂ ਹੋਰ ਬਿਮਾਰੀਆਂ ਦੇ ਜੋਖ਼ਮ ਨੂੰ ਘੱਟ ਹੋ ਸਕਦਾ ਹੈ।