ਬੈਟਰੀ ਤੇ ਹਾਈਡ੍ਰੋਜਨ ਨਾਲ ਚੱਲੇਗੀ ਰੇਲਵੇ ਦੀ ਇਲੈਕਟ੍ਰਿਕ ਟਾਵਰ ਕਾਰ, ਆਈਆਈਟੀ ਦੇ ਇਨੋਵੇਸ਼ਨ ਨੂੰ ਕੇਂਦਰ ਤੋਂ ਪੇਟੈਂਟ ਮਿਲਿਆ

ਕਾਨਪੁਰ – ਆਈਆਈਟੀ ਕਾਨਪੁਰ ਨੇ ਰੇਲਵੇ ਦੀ ਇਲੈਕਟਿ੍ਕ ਟਾਵਰ ਕਾਰ ਨੂੰ ਵਾਤਾਵਰਨ ਅਨੁਕੂਲ ਈਂਧਨ ਸਪਲਾਈ ਪ੍ਰਣਾਲੀ ਨਾਲ ਜੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਸਸਟੇਨੇਬਲ ਐਨਰਜੀ ਇੰਜੀਨੀਅਰਿੰਗ ਦੇ ਵਿਗਿਆਨੀਆਂ ਨੇ ਹਾਈਬਿ੍ਡ ਮੋਡ ਯਾਨੀ ਹਾਈਡ੍ਰੋਜਨ ਅਤੇ ਬੈਟਰੀ ਊਰਜਾ ‘ਤੇ ਆਧਾਰਿਤ ਇਲੈਕਟਿ੍ਕ ਟਾਵਰ ਕਾਰ ਤਿਆਰ ਕੀਤੀ ਹੈ। ਇਸ ਨਾਲ ਰੇਲਵੇ ਦੇ ਰੱਖ-ਰਖਾਅ ਦੇ ਕੰਮ ਵਿਚ ਈਂਧਨ ਪ੍ਰਦੂਸ਼ਣ ਯਾਨੀ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਰੇਲਵੇ ਇੰਜਣਾਂ ਵਿੱਚ ਵੀ ਇਸ ਤਕਨੀਕ ਦੀ ਵਰਤੋਂ ਕਰਨ ਦੀ ਤਿਆਰੀ ਹੈ।

ਆਈਆਈਟੀ ਦੇ ਸਸਟੇਨੇਬਲ ਐਨਰਜੀ ਇੰਜੀਨੀਅਰਿੰਗ ਦੇ ਡਾ. ਪ੍ਰਬੋਧ ਵਾਜਪਾਈ ਅਤੇ ਡਾ. ਅਮਰੇਂਦਰ ਐਡੁਪਗੰਤੀ ਦੀ ਟੀਮ ਵੱਲੋਂ ਪੇਸ਼ ਕੀਤੇ ਗਏ ਇਲੈਕਟਿ੍ਕ ਟਾਵਰ ਕਾਰ ਦਾ ਵਿਕਲਪਿਕ ਮਾਡਲ ਬੈਟਰੀ ਊਰਜਾ ਅਰਥਾਤ ਬਿਜਲੀ ਦੇ ਡੀਸੀ ਰੂਪ ਵਿਚ ਵਰਤਿਆ ਜਾਵੇਗਾ। ਟਾਵਰ ਕਾਰ ਦੇ ਅਗਲੇ ਅਤੇ ਪਿਛਲੇ ਪਾਸੇ ਦੋ ਟ੍ਰੈਕਸ਼ਨ ਮੋਟਰਾਂ ਲਗਾਈਆਂ ਗਈਆਂ ਹਨ। ਅਗਲੇ ਹਿੱਸੇ ਵਿਚ ਸਥਾਪਤ ਕੀਤੀ ਗਈ ਪਹਿਲੀ ਮੋਟਰ ਡੀਸੀ ਊਰਜਾ ’ਤੇ ਸੰਚਾਲਿਤ ਹੋਵੇਗੀ, ਦੂਜੀ ਮੋਟਰ ਹਾਈਡ੍ਰੋਜਨ ਸੈੱਲ ਤੋਂ ਊਰਜਾ ’ਤੇ ਸੰਚਾਲਿਤ ਹੋਵੇਗੀ। ਇਸੇ ਤਰ੍ਹਾਂ ਪਿਛਲੇ ਹਿੱਸੇ ਵਿਚ ਦੋ-ਦੋ ਮੋਟਰਾਂ ਹਨ ਜੋ ਅਗਲੇ ਹਿੱਸੇ ਵਾਂਗ ਕੰਮ ਕਰਨਗੀਆਂ। ਬੈਟਰੀ ਊਰਜਾ ਅਤੇ ਹਾਈਡ੍ਰੋਜਨ ਸੈੱਲ ਊਰਜਾ ਪੈਦਾ ਕਰਨ ਵਾਲੇ ਉਪਕਰਨ ਟਾਵਰ ਕਾਰ ਦੇ ਹੀ ਅਗਲੇ ਅਤੇ ਪਿਛਲੇ ਹਿੱਸੇ ਵਿਚ ਲਗਾਏ ਗਏ ਹਨ। ਡੀਸੀ ਮੋਟਰ ਦੇ ਨਾਲ ਇਲੈਕਟਿ੍ਕ ਟਾਵਰ ਕਾਰ ਵਿਚ ਲਿਥੀਅਮ ਆਇਨ ਬੈਟਰੀ ਲਗਾਈ ਗਈ ਹੈ, ਜੋ ਇਸ ਨੂੰ ਟਿਕਾਊ ਬਣਾਉਣ ਦੇ ਨਾਲ-ਨਾਲ ਈਂਧਨ ਦੇ ਨਿਕਾਸ ਨੂੰ ਜ਼ੀਰੋ ਤੱਕ ਘਟਾਉਣ ਵਿੱਚ ਮਦਦ ਕਰਦੀ ਹੈ।

ਹਾਈਡ੍ਰੋਜਨ ਸੈੱਲ ਅਤੇ ਬੈਟਰੀ ਊਰਜਾ ਦੁਆਰਾ ਸੰਚਾਲਿਤ, ਇਸ ਟਾਵਰ ਕਾਰ ਨੂੰ ਲੋੜੀਂਦੀ ਗਤੀ ’ਤੇ ਵੀ ਚਲਾਇਆ ਜਾ ਸਕਦਾ ਹੈ। ਬੈਟਰੀ ਡਾਊਨ ਹੋਣ ਨਾਲ ਇਸ ਦੀ ਸਪੀਡ ’ਤੇ ਕੋਈ ਅਸਰ ਨਹੀਂ ਪਵੇਗਾ। ਚੱਲਦੀ ਟਾਵਰ ਕਾਰ ਦੀ ਬੈਟਰੀ ਵੀ ਆਸਾਨੀ ਨਾਲ ਬਦਲੀ ਜਾ ਸਕਦੀ ਹੈ।

ਵਰਤਮਾਨ ਵਿਚ ਰੇਲਵੇ ਪਟੜੀਆਂ ਦੇ ਰੱਖ-ਰਖਾਅ ਲਈ ਭਾਰਤੀ ਰੇਲਵੇ ਕੋਲ ਜੋ ਟਾਵਰ ਕਾਰਾਂ ਹਨ, ਉਹ ਇਲੈਕਟਿ੍ਕ ਜਾਂ ਡੀਜ਼ਲ ਇੰਜਣਾਂ ਦੁਆਰਾ ਚਲਾਈਆਂ ਜਾਂਦੀਆਂ ਹਨ। ਰੇਲਵੇ ਰੂਟਾਂ ’ਤੇ ਜਿਨ੍ਹਾਂ ਦਾ ਅਜੇ ਤੱਕ ਬਿਜਲੀਕਰਨ ਨਹੀਂ ਹੋਇਆ ਹੈ, ਰੱਖ-ਰਖਾਅ ਦਾ ਕੰਮ ਪੂਰੀ ਤਰ੍ਹਾਂ ਮਨੁੱਖੀ ਅਧਾਰਤ ਹੈ। ਰੇਲਵੇ ਅਧਿਕਾਰੀ ਜਾਂਚ ਲਈ ਟਾਵਰ ਕਾਰਾਂ ਦੀ ਵਰਤੋਂ ਕਰਦੇ ਹਨ। ਇਹ ਓਵਰਹੈੱਡ ਇਲੈਕਟ੍ਰਿਕ (ਓਐੱਚਈ) ਤਾਰਾਂ ਦੇ ਨਿਰੀਖਣ ਅਤੇ ਮੁਰੰਮਤ ਵਿਚ ਵੀ ਵਰਤਿਆ ਜਾਂਦਾ ਹੈ। ਬੈਟਰੀ ਅਤੇ ਹਾਈਡ੍ਰੋਜਨ ਆਧਾਰਿਤ ਹਾਈਬਿ੍ਡ ਸਿਸਟਮ ਕਾਰਨ ਇਹ ਕਾਰ ਉਨ੍ਹਾਂ ਥਾਵਾਂ ’ਤੇ ਵੀ ਪਹੁੰਚ ਸਕੇਗੀ, ਜਿੱਥੇ ਬਿਜਲੀ ਸਪਲਾਈ ਪ੍ਰਣਾਲੀ ਵਿਚ ਵਿਘਨ ਪਿਆ ਹੈ।

ਹਾਈਡ੍ਰੋਜਨ ਤੇ ਬੈਟਰੀ ਊਰਜਾ ਦੁਆਰਾ ਸੰਚਾਲਿਤ ਰੇਲਵੇ ਟਾਵਰ ਕਾਰ ਨੂੰ ਲੋੜੀਂਦੀ ਗਤੀ ’ਤੇ ਆਰਾਮ ਨਾਲ ਚਲਾਇਆ ਜਾ ਸਕਦਾ ਹੈ। ਇਸ ਦਾ ਸਿਮੂਲੇਟਿੰਗ ਮਾਡਲ ਵੀ ਤਿਆਰ ਕੀਤਾ ਗਿਆ ਹੈ। ਪੇਟੈਂਟ ਮਿਲਣ ਤੋਂ ਬਾਅਦ ਹੁਣ ਇਸ ਦੇ ਹੋਰ ਸੰਸਕਰਣਾਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।