ਨਵੀਂ ਦਿੱਲੀ – ਤਿਉਹਾਰਾਂ ਦਾ ਮੌਸਮ ਹਮੇਸ਼ਾ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਆਉਂਦਾ ਹੈ। ਤਿਉਹਾਰਾਂ ਦੌਰਾਨ ਮਠਿਆਈਆਂ, ਨਮਕੀਨ ਅਤੇ ਤਲੇ ਹੋਏ ਭੋਜਨ ਬਹੁਤ ਜ਼ਿਆਦਾ ਖਾਏ ਜਾਂਦੇ ਹਨ ਪਰ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਤੇ ਭਾਰ ਵਧ ਸਕਦੇ ਹਨ। ਹਾਲਾਂਕਿ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਤੁਸੀਂ ਕੁਝ ਖਾਸ ਡਰਿੰਕਸ (Drinks To Reduce Fat) ਦੀ ਮਦਦ ਨਾਲ ਆਪਣੇ ਸਰੀਰ ਨੂੰ ਡੀਟੌਕਸ ਕਰ ਸਕਦੇ ਹੋ ਅਤੇ ਚਰਬੀ ਘਟਾ ਸਕਦੇ ਹੋ।
ਪਾਚਨ ਕਿਰਿਆ ਨੂੰ ਸੁਧਾਰਦਾ ਹੈ- ਕਈ ਡਰਿੰਕਸ ‘ਚ ਮੌਜੂਦ ਐਨਜ਼ਾਈਮ ਅਤੇ ਫਾਈਬਰ ਪਾਚਨ ਕਿਰਿਆ ਨੂੰ ਸੁਧਾਰਨ ‘ਚ ਮਦਦ ਕਰਦੇ ਹਨ।
ਮੈਟਾਬੋਲਿਜ਼ਮ ਵਧਾਉਂਦਾ ਹੈ- ਕੁਝ ਡਰਿੰਕ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾ ਕੇ ਕੈਲੋਰੀ ਬਰਨ ਕਰਨ ‘ਚ ਮਦਦ ਕਰਦੇ ਹਨ।
ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨਾ- ਕੁਝ ਪੀਣ ਵਾਲੇ ਪਦਾਰਥ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।
ਹਾਈਡ੍ਰੇਸ਼ਨ – ਜ਼ਿਆਦਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
ਪਾਚਨ ਕਿਰਿਆ ਨੂੰ ਸੁਧਾਰਦਾ ਹੈ- ਕਈ ਡਰਿੰਕਸ ‘ਚ ਮੌਜੂਦ ਐਨਜ਼ਾਈਮ ਅਤੇ ਫਾਈਬਰ ਪਾਚਨ ਕਿਰਿਆ ਨੂੰ ਸੁਧਾਰਨ ‘ਚ ਮਦਦ ਕਰਦੇ ਹਨ।
ਮੈਟਾਬੋਲਿਜ਼ਮ ਵਧਾਉਂਦਾ ਹੈ- ਕੁਝ ਡਰਿੰਕ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾ ਕੇ ਕੈਲੋਰੀ ਬਰਨ ਕਰਨ ‘ਚ ਮਦਦ ਕਰਦੇ ਹਨ।
ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨਾ- ਕੁਝ ਪੀਣ ਵਾਲੇ ਪਦਾਰਥ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।
ਹਾਈਡ੍ਰੇਸ਼ਨ – ਜ਼ਿਆਦਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
ਫੈਟ ਘੱਟ ਕਰਨ ਲਈ ਕੁਝ ਅਸਰਦਾਰ ਡਰਿੰਕਸ
ਨਿੰਬੂ ਪਾਣੀ- ਨਿੰਬੂ ‘ਚ ਵਿਟਾਮਿਨ ਸੀ ਹੁੰਦਾ ਹੈ ਜੋ ਇਮਿਊਨਿਟੀ ਤੇ ਮੈਟਾਬੋਲਿਜ਼ਮ ਵਧਾਉਂਦਾ ਹੈ। ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਨਿਚੋੜ ਕੇ ਪੀਣ ਨਾਲ ਤੁਹਾਡੀ ਪਾਚਨ ਕਿਰਿਆ ਵਿੱਚ ਸੁਧਾਰ ਹੋਵੇਗਾ ਤੇ ਤੁਹਾਡਾ ਭਾਰ ਵੀ ਘੱਟ ਹੋਵੇਗਾ।
ਅਦਰਕ ਦਾ ਪਾਣੀ- ਅਦਰਕ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਦੇ ਹਨ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਅਦਰਕ ਦੇ ਟੁਕੜੇ ਨੂੰ ਕੋਸੇ ਪਾਣੀ ‘ਚ ਉਬਾਲੋ ਅਤੇ ਫਿਰ ਉਸ ਨੂੰ ਛਾਣ ਕੇ ਪੀ ਸਕਦੇ ਹੋ।
ਪੁਦੀਨੇ ਦਾ ਪਾਣੀ- ਪੁਦੀਨਾ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਪੇਟ ਦੀ ਗੈਸ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਪੁਦੀਨੇ ਦੀਆਂ ਕੁਝ ਪੱਤੀਆਂ ਨੂੰ ਪਾਣੀ ‘ਚ ਉਬਾਲ ਸਕਦੇ ਹੋ ਅਤੇ ਫਿਰ ਇਸ ਨੂੰ ਛਾਣ ਕੇ ਪੀ ਸਕਦੇ ਹੋ।
ਗ੍ਰੀਨ ਟੀ- ਗ੍ਰੀਨ ਟੀ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਭਾਰ ਘਟਾਉਣ ਵਿਚ ਮਦਦ ਕਰਦੇ ਹਨ। ਤੁਸੀਂ ਦਿਨ ਵਿਚ ਦੋ ਤੋਂ ਤਿੰਨ ਕੱਪ ਗ੍ਰੀਨ ਟੀ ਪੀ ਸਕਦੇ ਹੋ।
ਫਲਾਂ ਦਾ ਜੂਸ – ਸੰਤਰੇ, ਅੰਗੂਰ ਤੇ ਸੇਬ ਵਰਗੇ ਫਲਾਂ ਦੇ ਜੂਸ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਹ ਜੂਸ ਤੁਹਾਡੇ ਸਰੀਰ ਨੂੰ ਪੋਸ਼ਣ ਦਿੰਦੇ ਹਨ ਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।
ਵੈਜੀਟੇਬਲ ਜੂਸ – ਸਬਜ਼ੀਆਂ ਦੇ ਜੂਸ ਜਿਵੇਂ ਕਿ ਗਾਜਰ, ਚੁਕੰਦਰ ਅਤੇ ਖੀਰੇ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦੇ ਹਨ।
ਦਹੀਂ- ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪਾਚਨ ਕਿਰਿਆ ਵਿੱਚ ਸੁਧਾਰ ਕਰਦੇ ਹਨ ਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਤੁਸੀਂ ਫਲਾਂ ਜਾਂ ਨਟਸ ਨੂੰ ਮਿਲਾ ਕੇ ਦਹੀਂ ਖਾ ਸਕਦੇ ਹੋ।
ਇਨ੍ਹਾਂ ਟਿਪਸ ਨਾਲ ਮਿਲੇਗੀ ਮਦਦ
ਖੂਬ ਪਾਣੀ ਪੀਓ – ਦਿਨ ਭਰ ਕਾਫ਼ੀ ਮਾਤਰਾ ਵਿੱਚ ਪਾਣੀ ਪੀਓ।
ਸਹੀ ਖੁਰਾਕ ਲਓ – ਖੁਰਾਕ ਵਿੱਚ ਫਲ, ਸਬਜ਼ੀਆਂ ਤੇ ਸਾਬਤ ਅਨਾਜ ਸ਼ਾਮਲ ਕਰੋ।
ਨਿਯਮਤ ਕਸਰਤ ਕਰੋ – ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰੋ।
ਤਣਾਅ ਨੂੰ ਘਟਾਓ- ਭਾਰ ਵਧਣ ਦਾ ਇਕ ਮਹੱਤਵਪੂਰਨ ਕਾਰਨ ਤਣਾਅ ਹੈ। ਯੋਗਾ ਅਤੇ ਮੈਡੀਟੇਸ਼ਨ ਕਰਨ ਨਾਲ ਤਣਾਅ ਘੱਟ ਹੋ ਸਕਦਾ ਹੈ।
ਪੂਰੀ ਨੀਂਦ ਲਓ – ਰਾਤ ਨੂੰ ਘੱਟ ਤੋਂ ਘੱਟ 7-8 ਘੰਟੇ ਦੀ ਨੀਂਦ ਲਓ।