ਜਵਾਨ ਔਰਤਾਂ ‘ਚ ਵਧ ਰਿਹਾ ਹਾਰਟ ਅਟੈਕ ਦਾ ਖ਼ਤਰਾ

 ਅੱਜ-ਕੱਲ੍ਹ ਦਿਲ ਦੀਆਂ ਸਮੱਸਿਆਵਾਂ ਇੰਨੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਇਨ੍ਹਾਂ ਬਾਰੇ ਜਾਗਰੂਕਤਾ ਹੀ ਸਹੀ ਇਲਾਜ ਹੈ ਪਰ ਹਾਲ ਹੀ ‘ਚ ਹੋਈ ਇਕ ਖੋਜ ਮੁਤਾਬਕ ਅੱਜਕਲ੍ਹ ਜਵਾਨ ਔਰਤਾਂ ‘ਚ ਦਿਲ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਔਰਤਾਂ ‘ਚ ਇਹ ਕਈ ਕਾਰਨਾਂ ਕਰਕੇ ਤੇਜ਼ੀ ਨਾਲ ਵੱਧ ਰਿਹਾ ਹੈ।

ਅੱਜਕੱਲ੍ਹ ਔਰਤਾਂ ‘ਚ ਦਿਲ ਦੇ ਦੌਰੇ ਦਾ ਕਾਰਨ SCAD ਯਾਨੀ ਸਪੌਂਟੇਨਿਅਸ ਕੋਰੋਨਰੀ ਆਰਟਰੀ ਡਿਸੈਕਸ਼ਨ ਹੈ। ਇਕ ਖੋਜ ਅਨੁਸਾਰ, 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ‘ਚ 40% ਦਿਲ ਦੇ ਦੌਰੇ ਦਾ ਕਾਰਨ ਇਹੀ ਹੁੰਦਾ ਹੈ। ਇਹ ਗਰਭਵਤੀ ਔਰਤਾਂ, ਨਵੀਆਂ ਮਾਵਾਂ ਜਾਂ ਅਥਲੀਟ ਔਰਤਾਂ ‘ਚ ਵਧੇਰੇ ਆਮ ਹੈ, ਜਿੱਥੇ ਦਿਲ ਦਾ ਦੌਰਾ ਪਲਾਕ ਬਿਲਡ ਜਾਂ ਬਲਾਕੇਜ ਕਾਰਨ ਹੁੰਦਾ ਹੈ।

SCAD ਧਮਣੀ ਦੀ ਕੰਧ ਦੀ ਸਭ ਤੋਂ ਅੰਦਰਲੀ ਲੇਅਰ ਦੇ ਟਿਅਰ ਹੋਣ ਕਾਰਨ ਹੁੰਦਾ ਹੈ। ਅਜਿਹੀ ਟਿਅਰ ਵਾਲੀ ਲੇਅਰ ‘ਚ ਬਲੱਡ ਜਾਣ ‘ਤੇ ਬਲਾਕੇਜ ਬਣ ਜਾਂਦੀ ਹੈ, ਹਾਰਟ ਵੱਲ ਜਾਣ ਵਾਲੀ ਬਲੱਡ ਫਲੋਅ ਰੁਕ ਜਾਂਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈਂਦਾ ਹੈ। ਅਜਿਹਾ ਕਿਸੇ ਵੀ ਆਮ ਆਰਟਰੀ ‘ਚ ਵੀ ਹੋ ਸਕਦਾ ਹੈ, ਇਸ ਲਈ ਪਹਿਲਾਂ ਤੋਂ ਇਸ ਦੀ ਪਛਾਣ ਕਰ ਕੇ ਇਸ ਪ੍ਰਤੀ ਬਚਾਅ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਤਣਾਅ ਜਾਂ ਕੁਝ ਦਵਾਈਆਂ ਇਸ ਦਾ ਕਾਰਨ ਹੁੰਦੀਆਂ ਹਨ। ਇਸ ਦੇ ਲੱਛਣਾਂ ‘ਚ ਕਮਜ਼ੋਰੀ, ਥਕਾਵਟ, ਛਾਤੀ ‘ਚ ਦਰਦ, ਸਾਹ ਚੜ੍ਹਨਾ, ਉਲਟੀਆਂ ਤੇ ਜੀਅ ਘਬਰਾਉਣਾ ਸ਼ਾਮਲ ਹੋ ਸਕਦੇ ਹਨ। ਜੇ ਬਲੱਡ ਫਲੋਅ ਚੰਗਾ ਹੈ ਤਾਂ ਅਕਸਰ ਖ਼ੁਦ ਹੀ ਇਹ ਆਰਟਰੀ ਠੀਕ ਵੀ ਹੋ ਜਾਂਦੀ ਹੈ, ਪਰ ਇਲਾਜ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਦਵਾਈਆਂ ਦੇ ਨਾਲ ਬਲੱਡ ਥਿਨਰ ਦਿੱਤਾ ਜਾ ਸਕਦਾ ਹੈ। ਜੇ ਰੁਕਾਵਟ ਗੰਭੀਰ ਹੈ ਤਾਂ ਸਟੈਂਟਿੰਗ ਜਾਂ ਬਾਈਪਾਸ ਸਰਜਰੀ ਦੀ ਸਲਾਹ ਦਿੱਤੀ ਜਾਂਦੀ ਹੈ।

ਇਨ੍ਹਾਂ ਕਾਰਨਾਂ ਕਰਕੇ ਵੀ ਹੁੰਦੀ ਹੈ ਹਾਰਟ ਦੀ ਸਮੱਸਿਆ

ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਸ ਕਾਰਨ ਨੌਜਵਾਨ ਔਰਤਾਂ ‘ਚ ਦਿਲ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਅੱਜ ਦੀ ਖੁਰਾਕ ਤੇ ਕੰਮਕਾਜੀ ਜੀਵਨ ਦੇ ਅਸੰਤੁਲਨ ਕਾਰਨ, ਬਹੁਤ ਸਾਰੀਆਂ ਔਰਤਾਂ ਰੋਜ਼ਾਨਾ ਉੱਚ ਕੋਲੇਸਟ੍ਰੋਲ, ਮੋਟਾਪਾ, ਤਣਾਅ, ਅਕਿਰਿਆਸ਼ੀਲ ਜੀਵਨਸ਼ੈਲੀ, ਸ਼ਰਾਬ ਅਤੇ ਨਸ਼ਾਖੋਰੀ, ਇਨਸੌਮਨੀਆ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ।