ਅਹਿਮਦਾਬਾਦ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ 15 ਮੈਗਾਵਾਟ ਦੀ ਸਮਰੱਥਾ ਵਾਲੇ ਬਿਜਲੀ ਪਲਾਂਟ ਦਾ ਉਦਘਾਟਨ ਕੀਤਾ, ਜੋ ਬਿਜਲੀ ਪੈਦਾਵਾਰ ਲਈ ਠੋਸ ਕਚਰੇ ਦੀ ਵਰਤੋਂ ਕਰੇਗਾ। ਸੂਬਾ ਸਰਕਾਰ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਇਹ ਪਲਾਂਟ ਅਹਿਮਦਾਬਾਦ ਦੇ ਬਾਹਰੀ ਇਲਾਕੇ ’ਚ ਪਿਪਲਾਜ ਪਿੰਡ ਨੇੜੇ 375 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਨਿੱਜੀ ਭਾਈਵਾਲੀ (ਪੀਪੀਪੀ) ਤਹਿਤ ਸਥਾਪਤ ਕੀਤਾ ਗਿਆ ਹੈ। ਗੁਜਰਾਤ ’ਚ ਕਚਰੇ ਤੋਂ ਬਿਜਲੀ ਪੈਦਾ ਕਰਨ ਵਾਲਾ ਇਹ ਸਭ ਤੋਂ ਵੱਡਾ ਪਲਾਂਟ ਹੈ। ਸ਼ਾਹ ਬੀਤੇ ਦਿਨ ਤੋਂ ਆਪਣੇ ਪਿਤਰੀ ਸੂਬੇ ਗੁਜਰਾਤ ਦੇ ਦੌਰੇ ’ਤੇ ਹਨ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਦੀ ਮੌਜੂਦਗੀ ’ਚ 15 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪਲਾਂਟ ਦਾ ਉਦਘਾਟਨ ਕੀਤਾ। ਉਦਘਾਟਨ ਮਗਰੋਂ ਸ਼ਾਹ ਨੇ ਪਲਾਂਟ ਦਾ ਦੌਰਾ ਕਰਕੇ ਅਧਿਕਾਰੀਆਂ ਤੋਂ ਇਸ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ।
Related Posts
‘ਕੈਨੇਡਾ ‘ਚ ਖ਼ਾਲਿਸਤਾਨੀ ਅੱਤਵਾਦ ਰੋਕੋ’, ਅਮਰੀਕਾ ‘ਚ ਭਾਰਤੀਆਂ ਦਾ ਵੱਡਾ ਪ੍ਰਦਰਸ਼ਨ
- Editor Universe Plus News
- November 26, 2024
- 0
ਵਾਸ਼ਿੰਗਟਨ- ਕੈਨੇਡਾ ਅਤੇ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ਖਿਲਾਫ ਅਮਰੀਕਾ ‘ਚ ਰਹਿੰਦੇ ਭਾਰਤੀਆਂ ਨੇ ਪ੍ਰਦਰਸ਼ਨ ਕੀਤਾ। ਭਾਰਤੀਆਂ ਨੇ ਉਸ ਦੇ ਸਮਰਥਨ ਵਿੱਚ ਸਿਲੀਕਾਨ ਵੈਲੀ […]
ਇਮਰਾਨ ਕਾਰਨ ਪਾਕਿਸਤਾਨ ਨੂੰ 24 ਕਰੋੜ ਦਾ ਘਾਟਾ
- Editor Universe Plus News
- October 10, 2024
- 0
ਇਸਲਾਮਾਬਾਦ – ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਵੱਲੋਂ ਹਫ਼ਤੇ ਦੇ ਅਖ਼ੀਰ ’ਚ ਕੀਤੇ ਗਏ ਪ੍ਰਦਰਸ਼ਨ ਨਾਲ ਰਾਜਧਾਨੀ ਇਸਲਾਮਾਬਾਦ […]
ਅਮਰੀਕੀ ਸਾਮਾਨ ‘ਤੇ ਟੈਰਿਫ ਲਗਾਉਣ ਦੀ ਕੈਨੇਡਾ ਬਣਾ ਰਿਹੈ ਯੋਜਨਾ
- Editor Universe Plus News
- November 28, 2024
- 0
ਟੋਰਾਂਟੋ – ਟਰੂਡੋ ਸਰਕਾਰ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਟੈਰਿਫ ਬਾਰੇ ਧਮਕੀ ਦੇਣ ਤੋਂ ਬਾਅਦ ਹਰਕਤ ਵਿੱਚ ਆ ਗਈ ਹੈ। ਇੱਕ […]