ਕੈਨੇਡਾ ਨੇ ਮੰਨਿਆ, ਨਿੱਝਰ ਹੱਤਿਆਕਾਂਡ ਨੂੰ ਲੈ ਕੇ ਅਮਰੀਕੀ ਮੀਡੀਆ ਨੂੰ ਲੀਕ ਕੀਤੀਆਂ ਸਨ ਸੂਚਨਾਵਾਂ

ਨਵੀਂ ਦਿੱਲੀ – ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਦੇ ਮਾਮਲੇ ’ਚ ਕੈਨੇਡਾ ਸਰਕਾਰ ਲਗਾਤਾਰ ਖੁਦ ਹੀ ਅਜਿਹੇ ਰਾਜਫਾਸ਼ ਕਰ ਰਹੀ ਹੈ ਜਿਹੜੇ ਇਸ ਪੂਰੇ ਮਾਮਲੇ ’ਚ ਉਸਦੀ ਗੰਭੀਰਤਾ ਨੂੰ ਲੈ ਕੇ ਸਵਾਲ ਉਠਾਉਂਦੇ ਹਨ। ਪਹਿਲਾਂ ਕੈਨੇਡਾਈ ਪੀਐੱਮ ਜਸਟਿਨ ਟਰੂਡੋ ਇਹ ਸਵੀਕਾਰ ਕਰ ਚੁੱਕੇ ਹਨ ਕਿ ਨਿੱਝਰ ਹੱਤਿਆਕਾਂਡ ’ਚ ਜਦੋਂ ਉਨ੍ਹਾਂ ਨੇ ਭਾਰਤੀ ਏਜੰਸੀਆਂ ’ਤੇ ਦੋਸ਼ ਲਗਾਏ ਤਾਂ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਸੀ। ਹੁਣ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੈਵਿਡ ਮੌਰੀਸਨ ਨੇ ਇਹ ਸਵੀਕਾਰ ਕੀਤਾ ਹੈ ਕਿ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੂੰ ਉਨ੍ਹਾਂ ਨੇ ਇਹ ਖਬਰ ਲੀਕ ਕੀਤੀ ਸੀ ਕਿ ਭਾਰਤ ਸਰਕਾਰ ’ਚ ਉੱਚ ਅਹੁਦੇ ’ਤੇ ਬੈਠੇ ਵਿਅਕਤੀ ਵਲੋਂ ਕੈਨੇਡਾ ’ਚ ਸਿੱਖ ਵੱਖਵਾਦੀਆਂ ਦੇ ਖਿਲਾਫ਼ ਸੂਚਨਾ ਇਕੱਠੀ ਕਰਨ ਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਭਾਰਤ ਦੇ ਕੁਝ ਸਾਬਕਾ ਕੂਟਨੀਤਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੈਰਜ਼ਿੰਮੇਵਾਰਾਨਾ ਬਿਆਨ ਦੇ ਕੇ ਟਰੂਡੋ ਸਰਕਾਰ ਇਹ ਸਾਫ਼ ਕਰ ਰਹੀ ਹੈ ਕਿ ਉਹ ਭਾਰਤ ਨਾਲਕੈਨੇਡਾ ਦੇ ਰਿਸ਼ਤਿਆਂ ਨੂੰ ਖਰਾਬ ਕਰਨ ਦਾ ਚਾਹਵਾਨ ਹੈ।ਕੈਨੇਡਾ ਦੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਾਹਮਣੇ ਪੇਸ਼ੀ ਦੌਰਾਨ ਉਪ ਵਿਦੇਸ਼ ਮੰਤਰੀ ਮੌਰੀਸਨ ਨੇ ਕਿਹਾ ਕਿ ਅਮਰੀਕਾ ਤੇ ਉਸਦੇ ਸਹਿਯੋਗੀ ਦੇਸ਼ਾਂ ਤੱਕ ਸੂਚਨਾ ਪਹੁੰਚਾਉਣ ਤੇ ਉੱਥੇ ਆਪਣੇ ਹੱਕ ’ਚ ਮਾਹੌਲ ਬਣਾਉਣ ਲਈ ਵਾਸ਼ਿੰਗਟਨ ਪੋਸਟ ਨਾਲ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਨੇ ਖੁਦ ਹੀ ਇਹ ਸੂਚਨਾ ਦਿੱਤੀ। ਹਾਲਾਂਕਿ ਇੱਥੇ ਉਨ੍ਹਾਂ ਫਿਰ ਇਹ ਜਾਣਕਾਰੀ ਨਹੀਂ ਦਿੱਤੀ ਕਿ ਜਿਸ ਭਾਰਤੀ ਸਿਆਸਤਦਾਨ ਦਾ ਨਾਂ ਉਹ ਲੈ ਰਹੇ ਹਨ, ਉਨ੍ਹਾਂ ਦੀ ਸ਼ਮੂਲੀਅਤ ਦੀ ਸੂਚਨਾ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਮਿਲੀ। ਯਾਦ ਰਹੇ ਕਿ ਸਤੰਬਰ, 2023 ’ਚ ਟਰੂਡੋ ਨੇ ਕੈਨੇਡਾ ਦੀ ਸੰਸਦ ’ਚ ਭਾਰਤੀ ਏਜੰਸੀਆਂ ’ਤੇ ਨਿੱਝਰ ਦੀ ਹੱਤਿਆ ਕਰਨ ਤੇ ਦੂਜੇ ਸਿੱਖ ਵੱਖਵਾਦੀਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਸ ਬਾਰੇ ’ਚ ਭਾਰਤ ਨੂੰ ਸਬੂਤ ਦਿੱਤੇ ਗਏ ਹਨ। ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਈ ਵਾਰੀ ਇਹ ਕਿਹਾ ਕਿ ਕੈਨੇਡਾ ਵਲੋਂ ਹਾਲੇ ਤੱਕ ਸਬੂਤ ਦਾ ਇਕ ਟੁੱਕੜਾ ਤੱਕ ਭਾਰਤ ਨਾਲ ਸਾਂਝਾ ਨਹੀਂ ਕੀਤਾ ਗਿਆ।ਸਾਬਕਾ ਵਿਦੇਸ਼ ਸਕੱਤਰ ਕੰਵਲ ਸਿੱਬਲ ਨੇ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਦੇ ਬਿਆਨ ਨੂੰ ਜੋਕ ਕਰਾਰ ਦਿੱਤਾ। ਕਿਹਾ- ਇਹ ਸਾਫ਼ ਤੌਰ ’ਤੇ ਮੰਨਿਆ ਕਿ ਭਾਰਤੀ ਐੱਨਐੱਸਏ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਸੂਚਨਾ ਅਮਰੀਕੀ ਮੀਡੀਆ ’ਚ ਸਾਂਝਾ ਕਰਨ ਦਾ ਉਨ੍ਹਾਂ ਦਾ ਮਕਸਦ ਅਮਰੀਕਾ ਤੇ ਬ ਰਤਾਨੀਆ ਨੂੰ ਆਪਣੇ ਨਾਲ ਲਿਆਉਣਾ ਸੀ। ਕੀ ਇਸਦਾ ਇਹ ਮਤਲਬ ਹੈ ਕਿ ਕੈੇਡਾ ਸਰਕਾਰ ਨੂੰ ਅਮਰੀਕਾ ਸਮੇਤ ਪੰਜ ਸਹਿਯੋਗੀ ਦੇਸ਼ਾਂ ਦਾ ਉਚਿਤ ਸਹਿਯੋਗ ਨਹੀਂ ਮਿਲ ਰਿਹਾ? ਇਸ ਤਰ੍ਹਾਂ ਸੋਚ ਸਮਝ ਕੇ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਕੇ ਟਰੂਡੋ ਸਰਕਾਰ ਭਾਰਤ ਨਾਲ ਰਿਸ਼ਤੇ ਨੂੰ ਨੁਕਸਾਨ ਪਹੁੰਚਾਉਣ ਲਈ ਵਚਨਬੱਧ ਦਿਖ ਰਹੀ ਹੈ। ਇਹ ਕੈਨੇਡਾ ਸਰਕਾਰ ਤੇ ਉਨ੍ਹਾਂ ਦੀ ਵਿਵਸਥਾ ਦੀ ਤੁੱਛਤਾ ਨੂੰ ਵੀ ਦੱਸਦਾ ਹੈ। ਯਾਦ ਰਹੇ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਬਹੁਤ ਹੀ ਖਰਾਬ ਹੋ ਚੁੱਕੇ ਹਨ। ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਛੇ-ਛੇ ਕੂਟਨੀਤਕਾਂ ਨੂੰ ਬਾਹਰ ਕੱਢ ਦਿੱਤਾ ਹੈ।