ਨਵੀਂ ਦਿੱਲੀ – ਪਾਕਿਸਤਾਨ ਸਰਹੱਦ ’ਤੇ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਭਾਰਤ ਦੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ’ਤੇ ਵੀ ਪਵੇਗਾ। ਠੰਢੀ ਹਵਾ ਉੱਤਰ ਤੋਂ ਦੱਖਣ ਵੱਲ ਚੱਲਣ ਲੱਗੀ ਹੈ। ਇਕ-ਦੋ ਦਿਨਾਂ ’ਚ ਇਹ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਤੱਕ ਆਪਣਾ ਅਸਰ ਦਿਖਾ ਸਕਦਾ ਹੈ। ਇਸ ਕਾਰਨ ਦੀਵਾਲੀ ਤੋਂ ਪਹਿਲਾਂ ਅਸਮਾਨ ਸਾਫ਼ ਹੋ ਸਕਦਾ ਹੈ। ਪ੍ਰਦੂਸ਼ਣ ਦਾ ਪੱਧਰ ਘੱਟ ਹੋ ਸਕਦਾ ਹੈ। ਹਾਲਾਂਕਿ ਭਾਰਤ ਮੌਸਮ ਵਿਭਾਗ (ਆਈਐੱਮਡੀ) ਦਾ ਕਹਿਣਾ ਹੈ ਕਿ ਮੈਦਾਨੀ ਮੌਸਮ ’ਚ ਹੁਣ ਤੱਕ ਹਫ਼ਤੇ ਤੱਕ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਤਾਪਮਾਨ ਡਿੱਗਣ ਨਾਲ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ, ਪਰ ਠੰਢ ਦੀ ਸ਼ੁਰੂਆਤ ’ਚ ਅਜੇ ਦੇਰ ਨਾਲ ਹੋਵੇਗੀ
ਜੰਮੂ-ਕਸ਼ਮੀਰ ਦੇ ਪਹਾੜਾਂ ’ਚ ਮੰਗਲਵਾਰ ਨੂੰ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ, ਜਿਸ ਨਾਲ ਤਾਪਮਾਨ ’ਚ ਗਿਰਾਵਟ ਆਉਣ ਲੱਗੀ। ਆਈਐੱਮਡੀ ਦਾ ਅੰਦਾਜ਼ਾ ਹੈ ਕਿ ਅਗਲੇ ਕੁਝ ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਕਈ ਥਾਵਾਂ ’ਤੇ ਬਰਫ਼ਬਾਰੀ ਹੋ ਸਕਦੀਹੈ। ਨਾਲ ਹੀ ਮੈਦਾਨੀ ਇਲਾਕਿਆਂ ’ਚ ਕਈ ਥਾਂ ਬਾਰਿਸ਼ ਹੋਣ ਦਾ ਅਨੁਮਾਨ ਹੈ। ਉੱਤਰਾਖੰਡ ਬਿਹਾਰ, ਛੱਤੀਸਗੜ੍ਹ ਤੇ ਝਾਰਖੰਡ ਦੇ ਕਈ ਸਥਾਨਾਂ ’ਚ ਹਲਕੀ ਬਾਰਿਸ਼ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।31 ਅਕਤੂਬਰ ਨੂੰ ਦਿੱਲੀ, ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿ੍ਹਆਂ ਦੇ ਨਾਲ ਲਖਨਊ, ਝਾਂਸੀ ਅਤੇ ਕਾਨਪੁਰ ਆਦਿ ਸਥਾਨਾਂ ’ਚ ਤੇਜ਼ ਹਵਾ ਚੱਲ ਸਕਦੀ ਹੈ। ਇਸ ਨਾਲ ਆਸਮਾਨ ਸਾਫ਼ ਹੋਵੇਗਾ, ਹਵਾ ਦੀ ਗੁਣਵੱਤਾ ਥੋੜ੍ਹਾ ਸੁਧਰੇਗੀ ਤੇ ਪ੍ਰਦੂਸ਼ਣ ਦੀ ਮਾਤਰਾ ਘੱਟ ਹੋਵੇਗੀ।ਧੁੰਦ ਹਟਣ ਨਾਲ ਦਿਨ ਦਾ ਤਾਪਮਾਨ ਥੋੜ੍ਹਾ ਉੱਪਰ ਚੜ੍ਹ ਸਕਦਾ ਹੈ। ਹਾਲਾਂਕਿ ਆਈਐੱਮਡੀ ਦਾ ਮੰਨਣਾ ਹੈ ਕਿ ਪਹਾੜੀ ਇਲਾਕਿਆਂ ’ਚ ਮਜ਼ਬੂਤ ਬਰਫ਼ਬਾਰੀ ਤੋਂ ਬਾਅਦ ਹੀ ਮੈਦਾਨੀ ਇਲਾਕਿਆਂ ’ਚ ਮੌਸਮ ਵਿਚ ਵੱਡੀ ਤਬਦੀਲੀ ਦਿਸੇਗੀ। ਦੀਵਾਲੀ ਦੇ ਲਗਪਗ ਇਕ ਹਫ਼ਤੇ ਬਾਅਦ ਹਲਕੀ ਠੰਢ ਦਿਖ ਸਕਦੀ ਹੈ।
ਨਵੰਬਰ ਦੇ ਦੂਜੇ ਹਫ਼ਤੇ ਤੋਂ ਪਹਾੜੀ ਖੇਤਰਾਂ ਤੋਂ ਹਵਾ ਮੈਦਾਨੀ ਇਲਾਕਿਆਂ ਵੱਲ ਚੱਲਣ ਲੱਗੇਗੀ।ਇਸ ਨਾਲ ਤਾਪਮਾਨ ’ਚ ਗਿਰਾਵਟ ਆਵੇਗੀ ਤੇ ਰਾਤਾਂ ਠੰਢੀਆਂ ਹੋ ਜਾਣਗੀਆਂ।ਦਿਨ ’ਚ ਵੀ ਠੰਢ ਦਾ ਅਹਿਸਾਸ ਹੋਣ ਲੱਗੇਗਾ ਫ਼ਿਲਹਾਲ ਉੱਤਰ ਭਾਰਤ ’ਚ ਕਈ ਦਿਨਾਂ ਤਕ ਦਿਨ ਦਾ ਤਾਪਮਾਨ 30 ਤੋਂ 35 ਡਿਗਰੀ ਤੱਕ ਬਣਿਆ ਰਿਹ ਸਕਦਾ ਹੈ।ਤੇ ਘੱਟੋ ਘੱਟ ਤਾਪਮਾਨ 20-24 ਡਿਗਰੀ ਵਿਚਾਲੇ ਰਹਿਣ ਦਾ ਅਨੁਮਾਨ ਹੈ।ਇਹ ਆਮ ਤੋਂ ਲਗਪਗ ਤਿੰਨ ਤੋਂ ਚਾਰ ਡਿਗਰੀ ਵਧ ਹੈ।ਇਸ ਤੋਂ ਪਹਿਲਾਂ ਪਹਾੜਾਂ ’ਚ 24 ਅਕਤੂਬਰ ਦੇ ਆਲੇ ਦੁਆਲੇ ਸਰਗਰਮ ਹੋਈ ਪੱਛਮੀ ਗੜਬੜੀ ਨਾਲ ਪੰਜਾਬ, ਹਰਿਆਣਾ ਤੇ ਦਿੱਲੀ ਦੇ ਤਾਪਮਾਨ ’ਚ ਕੁਝ ਕਮੀ ਜ਼ਰੂਰ ਆਈ ਸੀ। ਕਿੰਤੂ ਹਵਾ ਦੀ ਦਿਸ਼ਾ ਬਦਲਦੇ ਹੀ ਤਾਪਮਾਨ ਮੁੜ ਸਥਿਰ ਹੋ ਗਿਆ ਇਸ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਵਧ ਗਿਆ