ਬੰਗਲੁਰੂ- ਬਰਤਾਨੀਆ ਦੇ ਮਹਾਰਾਜ ਚਾਰਲਜ਼(King Charles) ਆਪਣੀ ਨਿੱਜੀ ਯਾਤਰਾ ’ਤੇ ਬੰਗਲੁਰੂ ਪੁੱਜੇ ਅਤੇ ਵ੍ਹਾਈਟਫੀਲਡ ਨਜ਼ਦੀਕ ਇਕ ਮੈਡੀਕਲ ਸਹੂਲਤ ਕੇਂਦਰ ਵਿਚ ਰੁਕੇ ਹੋਏ ਹਨ। ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ(King Charles) ਦੇ ਮਹਾਰਾਜ ਦੇ ਤੌਰ ’ਤੇ ਉਨ੍ਹਾਂ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਅਤੇ ਉਨ੍ਹਾਂ ਦੇ ਨਾਲ ਰਾਨੀ ਕੈਮੀਲਾ(Queen Camilla) ਵੀ ਇੱਥੇ ਪੁੱਜੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋਹੇ ਤਿੰਨ ਰੋਜ਼ਾ ਯਾਤਰਾ ਲਈ ਇੱਥੇ ਰੁਕੇ ਹੋਏ ਹਨ। ਇਹ ਪੂਰਨ ਕੇਂਦਰ ਯੋਗਾ ਅਤੇ ਮੈਡੀਟੇਸ਼ਨ ਸੈਸ਼ਨਾਂ ਅਤੇ ਇਲਾਜਾਂ ਸਮੇਤ ਮੁੜ ਸੁਰਜੀਤ ਕਰਨ ਵਾਲੇ ਇਲਾਜਾਂ ਲਈ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2019 ਵਿਚ ਚਾਰਲਜ਼(King Charles) ਨੇ ਆਪਣਾ 71ਵਾਂ ਜਨਮਦਿਨ ਇਥੇ ਹੀ ਮਨਾਇਆ ਸੀ।
Related Posts
ਇਜ਼ਰਾਈਲ ‘ਚ UN ਦੇ ਸਕੱਤਰ ਜਨਰਲ ਦੀ ਐਂਟਰੀ ਬੈਨ, ਈਰਾਨ ਹਮਲੇ ਤੋਂ ਬਾਅਦ ਨੇਤਨਯਾਹੂ ਦਾ ਐਕਸ਼ਨ
- Editor Universe Plus News
- October 2, 2024
- 0
ਯੇਰੂਸ਼ਲਮ- ਈਰਾਨ ਨੇ ਬੀਤੀ ਰਾਤ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਈਰਾਨ ਤੋਂ ਤੇਜ਼ੀ ਨਾਲ ਮਿਜ਼ਾਈਲਾਂ ਦਾਗੀਆਂ ਗਈਆਂ। ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਹਰਕਤ ਵਿੱਚ ਹੈ। […]
ਐਡੀਲੇਡ ’ਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ‘ਵਿਰਸਾ ਨਾਈਟ’
- Editor, Universe Plus News
- October 3, 2024
- 0
ਐਡੀਲੇਡ-‘ਰੂਹ ਪੰਜਾਬ ਦੀ ਭੰਗੜਾ ਅਕੈਡਮੀ’ ਐਡੀਲੇਡ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਥੇ ‘ਵਿਰਸਾ ਨਾਈਟ’ ਕਰਵਾਈ ਗਈ। ਇਸ ਸਮਾਗਮ ਵਿੱਚ 200 ਬੱਚਿਆਂ ਨੇ ਹਿੱਸਾ ਲੈ […]
ਕੈਨੇਡਾ ’ਚ ਹੋਏ ਹਿੰਸਕ ਟਕਰਾਅ ਨੂੰ ਧਾਰਮਿਕ ਰੰਗਤ ਦੇਣ ਦੀ ਨਿੰਦਾ
- Editor Universe Plus News
- November 5, 2024
- 0
ਵੈਨਕੂਵਰ-ਐਤਵਾਰ ਨੂੰ ਭਾਰਤੀ ਕੌਂਸਲੇਟ ਅਮਲੇ ਵਲੋਂ ਧਾਰਮਿਕ ਸਥਾਨਾਂ ’ਤੇ ਕੌਂਸਲਰ ਕੈਂਪ ਲਾਏ ਜਾਣ ਕਾਰਨ ਉੱਥੇ ਹੋਏ ਸੋਚ ਦੇ ਟਕਰਾਅ ਦੇ ਹਿੰਸਕ ਰੂਪ ਧਾਰ ਜਾਣ ਦੇ […]