ਜੰਮੂ-ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ’ਚ ਅੱਜ ਅੱਗ ਲੱਗਣ ਕਾਰਨ ਬੇਘਰ ਕਸ਼ਮੀਰੀ ਪੰਡਿਤਾਂ ਦੇ 12 ਕੁਆਰਟਰ ਸੜ ਕੇ ਸੁਆਹ ਹੋ ਗਏ। ਅੱਗ ਪੁਰਖੂ ਕੈਂਪ ਖੇਤਰ ਦੇ ਇੱਕ ਪੁਰਾਣੇ ਕੁਆਰਟਰ ’ਚ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ’ਤੇ ਪਹੁੰਚੀਆਂ। ਇਸ ਹਾਦਸੇ ’ਚ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਘਰਾਂ ਅੰਦਰ ਪਿਆ ਸਾਮਾਨ ਤੇ ਦੋ-ਪਹੀਆ ਵਾਹਨ ਸੜ ਕੇ ਸੁਆਹ ਹੋਏ। ਕੈਂਪ ’ਚ ਰਹਿਣ ਵਾਲੇ ਨਵੀਨ ਪੰਡਿਤਾ ਨੇ ਕਿਹਾ, ‘ਇਸ ਅੱਗ ’ਚ ਸਾਡਾ ਸਭ ਕੁਝ ਤਬਾਹ ਹੋ ਗਿਆ। ਨਕਦੀ, ਰਿਕਾਰਡ ਤੇ ਸੋਨਾ। ਉਹ ਸਾਰੇ ਬਰਬਾਦ ਹੋ ਗਏ ਹਨ। ਅਸੀਂ ਇੱਕ ਵਾਰ ਫਿਰ ਬੇਘਰ ਹੋ ਗਏ ਹਾਂ।’ ਉਨ੍ਹਾਂ ਦੱਸਿਆ ਕਿ 5-6 ਪਰਿਵਾਰਾਂ ਦੇ 12 ਕੁਆਰਟਰ ਸੜ ਕੇ ਸੁਆਹ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਾਂ ਰਾਹਤ ਵਿਭਾਗ ’ਚੋਂ ਕੋਈ ਵੀ ਮੌਕੇ ’ਤੇ ਨਹੀਂ ਪਹੁੰਚਿਆ। ਉਨ੍ਹਾਂ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਸ਼ਤਵਾੜ ਦੇ ਵਾਰਵਾਨ ਦੀ ਤਰਜ ’ਤੇ ਮੁਆਵਜ਼ਾ ਦਿੱਤਾ ਜਾਵੇ। ਕੈਂਪ ਦੀ ਵਸਨੀਕ ਸੰਤੋਸ਼ੀ ਨੇ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਉਪ ਰਾਜਪਾਲ ਮਨੋਜ ਸਿਨਹਾ ਮਾਮਲੇ ’ਚ ਦਖਲ ਦੇਣ।
Related Posts
ਤਿਰੁਪਤੀ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਜਨਹਿਤ ਪਟੀਸ਼ਨ, ਸੁਬਰਾਮਨੀਅਮ ਸਵਾਮੀ ਨੇ ਮੰਗੀ ਫੋਰੈਂਸਿਕ ਰਿਪੋਰਟ
- Editor Universe Plus News
- September 23, 2024
- 0
ਨਵੀਂ ਦਿੱਲੀ – ਆਂਧਰ ਪ੍ਰਦੇਸ਼ ਦੇ ਤਿਰੁਪਤੀ ਮੰਦਰ ਵਿੱਚ ਪ੍ਰਸਾਦ ਵਿੱਚ ਮਿਲਾਵਟ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਸੋਮਵਾਰ […]
ਸੀਐੱਨਜੀ ਦੀ ਕੀਮਤ 4 ਤੋਂ 6 ਰੁਪਏ ਪ੍ਰਤੀ ਕਿਲੋ ਵਧਣ ਦੇ ਆਸਾਰ
- Editor Universe Plus News
- October 21, 2024
- 0
ਨਵੀਂ ਦਿੱਲੀ: ਸਰਕਾਰ ਨੇ ਸ਼ਹਿਰੀ ਪ੍ਰਚੂਨ ਵਿਕਰੇਤਾਵਾਂ ਨੂੰ ਸਸਤੀ ਘਰੇਲੂ ਕੁਦਰਤੀ ਗੈਸ ਦੀ ਸਪਲਾਈ ਵਿੱਚ 20 ਫ਼ੀਸਦ ਤੱਕ ਦੀ ਕਟੌਤੀ ਕੀਤੀ ਹੈ। ਸੂਤਰਾਂ ਅਨੁਸਾਰ ਅਜਿਹੇ […]
ਪੂੁਰਬੀ ਲੱਦਾਖ ਵਿਚ ਫੌਜਾਂ ਪਿੱਛੇ ਹਟਾਉਣ ਦਾ ਅਮਲ ਪੂਰਾ
- Editor Universe Plus News
- October 30, 2024
- 0
ਸ੍ਰੀਨਗਰ-ਭਾਰਤ ਤੇ ਚੀਨ ਵੱਲੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚੋਂ ਫੌਜਾਂ ਪਿੱਛੇ ਹਟਾਉਣ ਦਾ ਅਮਲ ਅੱਜ ਪੂਰਾ ਹੋ ਗਿਆ। […]