ਕੈਨੇਡਾ ਪੁਲਿਸ ਨੇ ਪੰਜਾਬੀ ਮਾਂ ਨੂੰ ਪੁੱਤਰਾਂ ਸਮੇਤ ਕੀਤਾ ਗ੍ਰਿਫ਼ਤਾਰ

Canada Police ਨੇ ਪੰਜਾਬੀ ਔਰਤ ਤੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਪੁਲਿਸ ਨੇ ਬ੍ਰੈਂਪਟਨ ਦੇ ਰਹਿਣ ਵਾਲੇ ਇਕ ਪਰਿਵਾਰ ਨੂੰ ਹਥਿਆਰ ਤੇ ਡਰੱਗ ਤਸਕਰੀ (Drug Bust) ਮਾਮਲੇ ‘ਚ ਕਾਬੂ ਕੀਤਾ ਹੈ। ਪੁਲਿਸ ਨੇ ਪੰਜਾਬੀ ਮਾਂ ਨੂੰ ਉਸ ਦੀ ਦੋ ਪੁੱਤਰਾਂ ਤੇ ਉਨ੍ਹਾਂ ਦੇ ਦੋ ਦੋਸਤਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਲਈ ਵਾਰੰਟ ਹਾਸਲ ਕੀਤੇ ਗਏ ਹਨ। ਜਾਂਚ ਦੌਰਾਨ ਇਨ੍ਹਾਂ ਦੇ ਘਰੋਂ 11 ਹਥਿਆਰ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 32 ਪਾਬੰਦੀਸ਼ੁਦਾ ਮੈਗਜ਼ੀਨ, 900 ਤੋਂ ਵੱਧ ਗੋਲਾ ਬਾਰੂਦ, 53 ਗਲੋਕ ਸਿਲੈਕਟਰ ਸਵਿੱਚ ਤੇ ਵੱਡੀ ਮਾਤਰਾ ‘ਚ ਡਰੱਗਜ਼ ਬਰਾਮਦ ਕੀਤੇ ਗਏ ਹਨ।ਜਿਸ ਤਹਿਤ ਸਾਰੇ ਪੰਜਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।