ਭਾਰਤ ਅਤੇ ਚੀਨ ਦੇਪਸਾਂਗ ਤੇ ਦੇਮਚੋਕ ਵਿਚ 30 ਅਕਤੂਬਰ ਤੋਂ ਮੁੜ ਸ਼ੁਰੂ ਕਰਨਗੇ ਗਸ਼ਤ

ਨਵੀਂ ਦਿੱਲੀ-ਭਾਰਤ ਅਤੇ ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਨਏਸੀ) ਦੇ ਨਾਲ ਦੇਪਸਾਂਗ ਅਤੇ ਦੇਮਚੋਕ ਵਿੱਚ ਆਪਣੇ ਫੌਜੀਆਂ ਵੱਲੋਂ ਮੁੜ ਗਸ਼ਤ ਮੁੜ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਹ ਗਸ਼ਤ 30 ਅਕਤੂਬਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ਇੱਕ-ਦੂਜੇ ਦੇ ਗਸ਼ਤ ਰੂਟਾਂ ਨੂੰ ਰੋਕਣ ਲਈ ਬਣਾਏ ਗਏ ਸਾਰੇ ਅਸਥਾਈ ਢਾਂਚੇ ਨੂੰ ਹਟਾਉਣਗੀਆਂ। ਫੌਜ ਦੇ ਸੂਤਰਾਂ ਨੇ ਕਿਹਾ ਕਿ ਉਹ ਉਨ੍ਹਾਂ ਥਾਵਾਂ ’ਤੇ ਗਸ਼ਤ ਕਰਨ ਲਈ ਵਾਪਸ ਜਾਣਗੇ ਜਿੱਥੇ ਉਹ ਅਪਰੈਲ 2020 ਤੋਂ ਪਹਿਲਾਂ ਗਸ਼ਤ ਕਰ ਰਹੇ ਸਨ। ਇਸ ਤੋਂ ਇਲਾਵਾ ਦੋਵੇਂ ਦੇਸ਼ ਪੈਟਰੋਲਿੰਗ ਲਈ ਵੀ ਫੌਜੀਆਂ ਦੀ ਗਿਣਤੀ ਸੀਮਤ ਕਰਨਗੇ।